ਕੋਰੋਨਾ ਸੰਕਟ ਤੋਂ ਬਾਅਦ ਪਹਿਲੀ ਵਾਰ ਸ਼੍ਰੀਨਗਰ ‘ਚ ਲੜਕੀਆਂ ਨੇ ਖੇਡਿਆ ਫੁੱਟਬਾਲ ਮੈਚ

Image Courtesy :jagbani(punjabkesar)

ਨੈਸ਼ਨਲ ਡੈਸਕ-ਜੰਮੂ-ਕਮਸ਼ੀਰ ਦੇ ਸ਼੍ਰੀਨਗਰ ‘ਚ ਕੋਰੋਨਾ ਸੰਕਟ ਤੋਂ ਬਾਅਦ ਪਹਿਲੀ ਵਾਰ ਲੜਕੀਆਂ ਲਈ ਇਕ ਫੁੱਟਬਾਲ ਮੈਚ ਦਾ ਆਯੋਜਨ ਕੀਤਾ ਗਿਆ। ਫੌਜ ਵੱਲੋਂ ਆਯੋਜਿਤ ਕੀਤੇ ਗਏ ਇਸ ਮੈਚ ਦਾ ਮਕਸਦ ਵਿਦਿਆਰਥੀਆਂ ਦਾ ਮਾਨਸਿਕ ਤਣਾਅ ਘੱਟ ਕਰਨਾ ਹੈ। ਮੇਜਰ ਜਨਰਲ ਰਾਜੀਵ ਚੌਹਾਨ ਨੇ ਮੀਡੀਆ ਨਾਲ ਗੱਲਬਾਤ ‘ਚ ਕਿਹਾ ਕਿ ਇਸ ਮੈਚ ਦਾ ਮਕਸਦ ਲੜਕੀਆਂ ਨੂੰ ਖੇਡ ਲਈ ਉਤਸਾਹਤ ਕਰਨਾ ਅਤੇ ਕਸ਼ਮੀਰ ‘ਚ ਫੁੱਟਬਾਲ ਨੂੰ ਅਗੇ ਵਧਾਉਣਾ ਹੈ।
ਉਨ੍ਹਾਂ ਨੇ ਕਿਹਾ ਕਿ ਮਹੀਨਿਆਂ ਤੋਂ ਸਕੂਲ ਅਤੇ ਕਾਲਜ ਬੰਦ ਹਨ ਜਿਸ ਦੇ ਚੱਲਦੇ ਵਿਦਿਆਰਥੀਆਂ ‘ਚ ਮਾਨਸਿਕ ਤਣਾਅ ਵਧ ਗਿਆ ਹੈ। ਇਸ ਲਈ ਦਿੱਲੀ ਪਬਲਿਕ ਸਕੂਲ (ਡੀ.ਪੀ.ਐੱਸ.) ਦੇ ਸਹਿਯੋਗ ਨਾਲ ਮੈਚ ਦਾ ਆਯੋਜਨ ਕੀਤਾ ਗਿਆ।
ਰਾਜੀਵ ਚੌਹਾਨ ਨੇ ਦੱਸਿਆ ਕਿ ਇਹ ਮੈਚ ਦਿੱਲੀ ਪਬਲਿਕ ਸਕੂਲ ਅਤੇ ਰੀਅਲ ਕਸ਼ਮੀਰ ਵਿਚਾਲੇ ਖੇਡਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਅਸੀਂ ਵੱਖ-ਵੱਖ ਖੇਡਾਂ ਲਈ ਵੱਖ-ਵੱਖ ਆਯੋਜਨ ਕਰ ਰਹੇ ਹਾਂ। ਇਸ ਮੈਚ ਦੇ ਪਿਛੇ ਇਕ ਵੱਡਾ ਉਦੇਸ਼ ਕਸ਼ਮੀਰ ‘ਚ ਫੁੱਟਬਾਲ ਨੂੰ ਉਤਸ਼ਾਹ ਦੇਣਾ ਅਤੇ ਲੜਕੀਆਂ ਵਿਚਾਲੇ ਇਸ ਨੂੰ ਉਤਸ਼ਾਹ ਦੇਣਾ ਹੈ। ਹਾਲਾਂਕਿ ਇਸ ਦੌਰਾਨ ਕੋਵਿਡ ਪ੍ਰੋਟੋਕਾਲ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।
News Credit :jagbani(punjabkesar)