ਸ਼ਿਮਲਾ ਨੇ ਚਰਚਿਤ ਲੋਅਰ ਬਜ਼ਾਰ ‘ਚ ਲੱਗੀ ਅੱਗ, ਅੱਗ ਬੁਝਾਊ ਗੱਡੀਆਂ ਮੌਕੇ ‘ਤੇ ਪੁੱਜੀਆਂ

Image Courtesy :jagbani(punjabkesar)

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਚਰਚਿਤ ਲੋਅਰ ਬਜ਼ਾਰ ‘ਚ ਸ਼ਨੀਵਾਰ ਨੂੰ ਅੱਗ ਲੱਗ ਗਈ। ਲੋਅਰ ਬਜ਼ਾਰ ‘ਚ ਕੁਝ ਦੁਕਾਨਾਂ ‘ਚ ਅੱਗ ਲੱਗੀ ਹੈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਅੱਗ ਬੁਝਾਊ ਵਿਭਾਗ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਹਨ ਅਤੇ ਅੱਗ ਬੁਝਾਉਣ ਦਾ ਕੰਮ ਜਾਰੀ ਹੈ।
ਜਾਣਕਾਰੀ ਅਨੁਸਾਰ ਸ਼ਿਮਲਾ ਦੇ ਲੋਅਰ ਬਜ਼ਾਰ ‘ਚ ਮਸਜਿਦ ਕੋਲ ਸਬਜ਼ੀ ਮੰਡੀ ਹੈ ਅਤੇ ਇੱਥੇ ਠੀਕ ਉੱਪਰ ਇਹ ਅੱਗ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ 10 ਵਜੇ ਕਰੀਬ ਲੋਅਰ ਬਜ਼ਾਰ ‘ਚ ਇਕ ਕੱਪੜੇ ਦੀ ਦੁਕਾਨ ਦੇ ਗੋਦਾਮ ‘ਚ ਅੱਗ ਲੱਗੀ। ਅੱਗ ਬੁਝਾਉਣ ਦੀ ਕੋਸ਼ਿਸ਼ ਜਾਰੀ ਹੈ। ਸ਼ੁਰੂਆਤੀ ਸੂਚਨਾ ਅਨੁਸਾਰ ਇਸ ‘ਚ ਲੱਖਾਂ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਫਿਲਹਾਲ ਕਿਸੇ ਦੀ ਜਾਨ ਜਾਣ ਦੀ ਕੋਈ ਸੂਚਨਾ ਨਹੀਂ ਹੈ। ਪ੍ਰਸ਼ਾਸਨ ਤੋਂ ਲੈ ਕੇ ਅੱਗ ਬੁਝਾਊ ਵਿਭਾਗ ਤੱਕ ਦੇ ਸਾਰੇ ਅਧਿਕਾਰੀ ਅਤੇ ਕਰਮੀ ਮੌਕੇ ‘ਤੇ ਪਹੁੰਚ ਚੁਕੇ ਹਨ।
News Credit :jagbani(punjabkesar)