ਸ਼੍ਰੋਮਣੀ ਕਮੇਟੀ ਮੁਲਾਜ਼ਮ ਸ਼ੱਕੀ ਹਾਲਾਤ ‘ਚ ਲਾਪਤਾ

Image Courtesy :jagbani(punjabkesar)

ਸ੍ਰੀ ਅਨੰਦਪੁਰ ਸਾਹਿਬ : ਇਥੋਂ ਦੇ ਮੁਹੱਲਾ ਡਿਪਟੀਆ ਦਾ ਰਹਿਣ ਵਾਲਾ ਸ਼੍ਰੋਮਣੀ ਕਮੇਟੀ ਮੁਲਾਜ਼ਮ ਸ਼ੱਕੀ ਹਾਲਤ ਵਿਚ ਲਾਪਤਾ ਹੋ ਗਿਆ ਹੈ, ਜਿਸ ਦੀ ਸੂਚਨਾ ਸਥਾਨਕ ਪੁਲਸ ਨੂੰ ਦੇ ਦਿੱਤੀ ਗਈ ਹੈ। ਦਲਜੀਤ ਕੌਰ ਵਾਸੀ ਮੁਹੱਲਾ ਡਿਪਟੀਆ ਨੇ ਦੱਸਿਆ ਕਿ ਉਹ ਜ਼ਿਲ੍ਹਾ ਊਨਾ ਦੇ ਪਿੰਡ ਦੇਹਲਾ ਦੇ ਰਹਿਣ ਵਾਲੇ ਹਨ ਅਤੇ ਮੁਹੱਲਾ ਡਿਪਟੀਆਂ ਵਿਖੇ ਕਿਰਾਏ ‘ਤੇ ਰਹਿ ਰਹੇ ਹਨ ਅਤੇ ਉਨ੍ਹਾਂ ਦਾ ਪਤੀ ਹਰਮਿੰਦਰ ਸਿੰਘ (50) ਪੁੱਤਰ ਕੇਵਲ ਸਿੰਘ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਬਤੋਰ ਕਲਰਕ ਸੇਵਾਵਾਂ ਨਿਭਾ ਰਿਹਾ ਹੈ।
ਉਕਤ ਨੇ ਦੱਸਿਆ ਕਿ ਹਰਮਿੰਦਰ ਸਿੰਘ ਜੋ ਕਿ ਬੀਤੀ 4 ਨਵੰਬਰ ਨੂੰ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਤੋਂ ਲਗਭਗ ਸਵੇਰੇ 10.30 ਵਜੇ ਤਿੰਨ ਘੰਟੇ ਦੀ ਛੁੱਟੀ ਲੈ ਕੇ ਗਿਆ ਪਰ ਹੁਣ ਤਕ ਵਾਪਸ ਨਹੀਂ ਪਰਤਿਆ ਜਿਸਦਾ ਮੋਟਰਸਾਈਕਲ ਵੀ ਉਥੇ ਹੀ ਖੜ੍ਹਾ ਹੈ। ਲਾਪਤਾ ਹੋਣ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।
News Credit :jagbani(punjabkesar)