ਲਾਲੂ ਯਾਦਵ ਨੂੰ ਨਹੀਂ ਮਿਲੀ ਰਾਹਤ, ਝਾਰਖੰਡ ਹਾਈਕੋਰਟ ਨੇ 27 ਨਵੰਬਰ ਤੱਕ ਮੁਲਤਵੀ ਕੀਤੀ ਸੁਣਵਾਈ

Image Courtesy :jagbani(punjabkesar)

ਨਵੀਂ ਦਿੱਲੀ — ਚਾਰਾ ਘਪਲੇ ਦੇ 4 ਵੱਖ-ਵੱਖ ਮਾਮਲਿਆਂ ‘ਚ ਦੋਸ਼ੀ ਕਰਾਰ ਦਿੱਤੇ ਗਏ ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਅੱਜ ਮੁਲਤਵੀ ਕਰ ਦਿੱਤੀ ਗਈ ਹੈ। ਹੁਣ ਇਸ ਮਾਮਲੇ ਦੀ ਸੁਣਵਾਈ 27 ਨਵੰਬਰ ਨੂੰ ਹੋਵੇਗੀ। ਝਾਰਖੰਡ ਹਾਈ ਕੋਰਟ ‘ਚ 6 ਨਵੰਬਰ ਨੂੰ ਕਾਜ ਲਿਸਟ ਦੇ ਨੰਬਰ 18 ‘ਚ ਸੁਣਵਾਈ ਲਈ ਮਾਮਲਾ ਸੂਚੀਬੱਧ ਹੈ।
ਦਰਅਸਲ, ਲਾਲੂ ਪ੍ਰਸਾਦ ਯਾਦਵ ਨੂੰ ਦੁਮਕਾ ਖ਼ਜ਼ਾਨਾ ਮਾਮਲੇ ‘ਚ 7 ਸਾਲ ਦੀ ਸਜ਼ਾ ਸੁਣਾ ਗਈ ਸੀ। ਲਾਲੂ ਪ੍ਰਸਾਦ ਯਾਦਵ ਦੇ ਵਕੀਲ ਨੇ ਉਨ੍ਹਾਂ ਲਈ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ। ਸਜ਼ਾ ਦੀ ਅੱਧੀ ਮਿਆਦ ਲੰਘਣ ਦੇ ਆਧਾਰ ‘ਤੇ ਲਾਲੂ ਲਈ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ, ਜਿਸ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ। ਸੁਣਵਾਈ ਤੋਂ ਪਹਿਲਾਂ ਲਾਲੂ ਯਾਦਵ ਦੇ ਵਕੀਲ ਪ੍ਰਭਾਤ ਕੁਮਾਰ ਨੇ ਕਿਹਾ ਕਿ ਕੁੱਲ ਸਜ਼ਾ ਦਾ ਅੱਧਾ ਹਿੱਸਾ ਭੁਗਤਣ ਤੋਂ ਬਾਅਦ ਹੀ ਜ਼ਮਾਨਤ ਅਰਜ਼ੀ ਦਿੱਤੀ ਗਈ ਸੀ। ਪਿਛਲੇ ਮਹੀਨੇ ਝਾਰਖੰਡ ਹਾਈ ਕੋਰਟ ਨੇ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘਪਲੇ ਨਾਲ ਜੁੜੇ ਚਾਈਬਾਸਾ ਦੇ ਖਜ਼ਾਨੇ ‘ਚੋਂ ਗ਼ੈਰਕਾਨੂੰਨੀ ਨਿਕਾਸੀ ਦੇ ਮਾਮਲੇ ‘ਚ ਨਿਯਮਤ ਜ਼ਮਾਨਤ ਦਿੱਤੀ ਸੀ।
ਦੱਸ ਦਈਏ ਕਿ ਲਾਲੂ ਯਾਦਵ ‘ਤੇ ਚਾਰਾ ਘਪਲੇ ਦੇ ਪੰਜਵੇਂ ਮਾਮਲੇ ‘ਚ ਸੁਣਵਾਈ ਚੱਲ ਰਹੀ ਹੈ। ਇਹ ਮਾਮਲਾ ਡੋਰਾਂਡਾ ਦੇ ਖਜ਼ਾਨੇ ‘ਚੋਂ ਗੈਰਕਾਨੂੰਨੀ ਤਰੀਕੇ ਨਾਲ 139 ਕਰੋੜ ਰੁਪਏ ਦੀ ਨਿਕਾਸੀ ਦਾ ਹੈ।
News Credit :jagbani(punjabkesar)