ਗੁਰਦੁਆਰਾ ਕਰਤਾਰਪੁਰ ਸਾਹਿਬ ਮਾਮਲੇ ‘ਚ ਪਾਕਿਸਤਾਨ ਸਰਕਾਰ ਕਰ ਰਹੀ ਹੈ ਬੇਇਨਸਾਫ਼ੀ: ਸੁਖਬੀਰ ਬਾਦਲ

Image Courtesy :jagbani(punjabkesar)

ਸ੍ਰੀ ਮੁਕਤਸਰ ਸਾਹਿਬ/ਗਿੱਦੜਬਾਹਾ: ਕਰਤਾਰਪੁਰ ਲਾਂਘੇ ਦੇ ਮਾਮਲੇ ‘ਚ ਬੋਲੇ ਸੁਖਬੀਰ ਸਿੰਘ ਬਾਦਲ ਕਿਹਾ ਕਰਤਾਰਪੁਰ ਸਾਹਿਬ ਦੀ ਮੈਨੇਜਮੈਂਟ ਕਮੇਟੀ ਦੇ ਮਾਮਲੇ ‘ਚ ਜੋ ਪਾਕਿਸਤਾਨ ਦੀ ਸਰਕਾਰ ਕਰ ਰਹੀ ਹੈ ਉਹ ਬੇਇਨਸਾਫੀ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਵੀ ਲਿਖੀ ਹੈ ਕਿ ਇਸ ਮਾਮਲੇ ‘ਚ ਉਹ ਇਮਰਾਨ ਖ਼ਾਨ ਸਰਕਾਰ ਨਾਲ ਗੱਲਬਾਤ ਕਰਨ।
ਕੇਂਦਰੀ ਰੇਲ ਮੰਤਰੀ ਨਾਲ ਮੁਲਾਕਾਤ ਦੇ ਮਾਮਲੇ ‘ਚ ਕਾਂਗਰਸੀ ਸਾਂਸਦਾਂ ਦੇ ਵੱਖ-ਵੱਖ ਬਿਆਨਾਂ ਦੇ ਮਾਮਲੇ ‘ਚ ਉਨ੍ਹਾਂ ਕਿਹਾ ਕਿ ਕਾਂਗਰਸ ਇਕ ਗੇਮ ਪਲੇਟ ਤਹਿਤ ਚਲ ਰਹੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਕੇਂਦਰ ਨਾਲ ਰਲ ਚੁੱਕੇ ਹਨ ਅਤੇ ਸਿਰਫ਼ ਡਰਾਮਾ ਕੀਤਾ ਜਾ ਰਿਹਾ ਹੈ। ਸਾਬਕਾ ਮੰਤਰੀ ਸੁਰਜੀਤ ਜਿਆਣੀ ਵਲੋਂ ਆਪਣੀ ਹੀ ਪਾਰਟੀ ਸਬੰਧੀ ਦਿੱਤੇ ਬਿਆਨ ਬਾਰੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਆਣੀ ਨੇ ਬਿਲਕੁੱਲ ਸਹੀ ਕਿਹਾ ਹੈ।ਭਾਜਪਾ ਬਿਲਕੁਲ ਵੀ ਪੰਜਾਬ ਦੇ ਕਿਸਾਨਾਂ ਦੀ ਭਾਵਨਾ ਨਹੀਂ ਸਮਝ ਰਹੀ।ਸੁਖਬੀਰ ਸਿੰਘ ਬਾਦਲ ਨੇ ਅੱਜ ਗਿੱਦੜਬਾਹਾ ਵਿਖੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ।
News Credit :jagbani(punjabkesar)