ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ‘ਤੇ ਬੀ.ਐੱਸ.ਐੱਫ. ਨੇ ਕਾਬੂ ਕੀਤਾ ਘੁਸਪੈਠੀਆ

Image Courtesy :jagbani(punjabkesari)

ਫਿਰੋਜ਼ਪੁਰ : ਫਿਰੋਜ਼ਪੁਰ ਭਾਰਤ-ਪਾਕਿਸਤਾਨ ਬਾਰਡਰ ‘ਤੇ ਬੀ.ਐੱਸ.ਐੱਫ ਨੇ ਇਕ ਪਾਕਿਸਤਾਨ ਬਾਰਡਰ ਤੋਂ ਘੁਸਪੈਠੀਏ ਨੂੰ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਫ਼ਿਰੋਜ਼ਪੁਰ ਭਾਰਤ-ਪਾਕਿਸਤਾਨ ਬਾਰਡਰ ਦੀ ਬੀ.ਓ.ਪੀ. ਦੋਨਾਂ ਤੇਲੂ ਮਲ ਦੇ ਏਰੀਏ ‘ਚੋਂ ਫੜ੍ਹੇ ਗਏ ਘੁਸਪੈਠੀਏ ਤੋਂ ਇਕ ਪਾਕਿਸਤਾਨੀ ਕਿਸਾਨ ਸਲਿਪ, ਇਕ ਮੋਬਾਇਲ ਫੋਨ ਜਿਸ ‘ਚ 2 ਫੋਨ ਨੰਬਰ ਚੱਲ ਰਹੇ ਹਨ ਅਤੇ 380 ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਹੋਈ ਹੈ।
ਦੇਰ ਰਾਤ ਫੜ੍ਹੇ ਗਏ ਇਸ ਪਾਕਿਸਤਾਨੀ ਦੀ ਪਛਾਣ ਅਦਨਨ ਪੁੱਤਰ ਮੰਸ਼ਾਂ ਵਾਸੀ ਪਿੰਡ ਅਰਸ਼ੂਲ ਨਗਰ ਥਾਣਾ ਗੰਡਾ ਸਿੰਘ ਵਾਲਾ ਜ਼ਿਲਾ੍ਹ ਕਸੂਰ (ਪਾਕਿਸਤਾਨੀ) ਦੇ ਰੂਪ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਬਾਰਡਰ ‘ਤੇ ਤਾਇਨਾਤ ਬੀ.ਐੱਸ.ਐੱਫ ਦੇ ਜਵਾਨਾਂ ਨੇ ਇਸ ਨੂੰ ਪਿਲਰ ਨੰਬਰ 194 ਐੱਮ-194/1 ਦੇ ਕੋਲ ਘੁਸਪੈਠ ਕਰਦੇ ਫੜ੍ਹਿਆ ਹੈ, ਜਿਸ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ।
News Credit :jagbani(punjabkesari)