ਪਹਾੜਾਂ ‘ਚ ਹੋਈ ਪਹਿਲੀ ਬਰਫਬਾਰੀ ਨੇ ਠਾਰਿਆ ‘ਪੰਜਾਬ’, ਨਿਕਲਣ ਲੱਗੇ ਕੰਬਲ ਤੇ ਰਜਾਈਆਂ

Image Courtesy :jagbani(punjabkesari)

ਚੰਡੀਗੜ੍ਹ : ਬੀਤੇ ਦਿਨੀਂ ਹਿਮਾਚਲ ‘ਚ ਸੀਜ਼ਨ ਦੀ ਪਹਿਲੀ ਬਰਫਬਾਰੀ ਕਾਰਨ ਮੌਸਮ ਦਾ ਮਿਜਾਜ਼ ਬਦਲਦਾ ਹੋਇਆ ਦਿਖਾਈ ਦਿੱਤਾ। ਹਿਮਾਚਲ ਦੀਆਂ ਸੈਰ-ਸਪਾਟੇ ਵਾਲੀਆਂ ਥਾਵਾਂ ਵੀ ਬਰਫ ਕਾਰਨ ਢਕਣੀਆਂ ਸ਼ੁਰੂ ਹੋ ਗਈਆਂ ਹਨ।
ਇੱਥੇ ਸੀਜ਼ਨ ਦੀ ਪਹਿਲੀ ਬਰਫਬਾਰੀ ਦਾ ਸਿੱਧਾ ਅਸਰ ਮੈਦਾਨੀ ਇਲਾਕਿਆਂ ‘ਤੇ ਪੈਣਾ ਸ਼ੁਰੂ ਹੋ ਗਿਆ ਹੈ। ਇਸ ਦੇ ਚੱਲਦਿਆਂ ਹੀ ਪੰਜਾਬ ‘ਚ ਵੀ ਠੰਡ ਨੇ ਦਸਤਕ ਦੇ ਦਿੱਤੀ ਹੈ। ਹਿਮਾਚਲ ਦੇ ਇਲਾਕਿਆਂ ‘ਚ ਘੱਟ ਰਹੇ ਪਾਰੇ ਦਾ ਅਸਰ ਪੰਜਾਬ ‘ਚ ਸਾਫ ਦੇਖਣ ਨੂੰ ਮਿਲ ਰਿਹਾ ਹੈ।
ਸੂਬੇ ‘ਚ ਸਵੇਰੇ ਅਤੇ ਸ਼ਾਮ ਦੀ ਠੰਡ ਦੇ ਨਾਲ-ਨਾਲ ਦਿਨ ਵੇਲੇ ਵੀ ਤਾਪਮਾਨ ਘਟਣਾ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਲੋਕਾਂ ਨੇ ਗਰਮ ਕੱਪੜੇ, ਕੰਬਲ ਅਤੇ ਰਜਾਈਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਬੀਤੇ ਦਿਨੀਂ ਜਲੰਧਰ ‘ਚ ਰਾਤ ਦਾ ਪਾਰਾ 8 ਡਿਗਰੀ, ਅੰਮ੍ਰਿਤਸਰ ‘ਚ 10.9 ਡਿਗਰੀ ਸੈਲਸੀਅਸ ਰਿਹਾ। ਮੌਸ
News Credit :jagbani(punjabkesari)