Image Courtesy :jagbani(punjabkesari)

ਨਵੀਂ ਦਿੱਲੀ: ਫਰਵਰੀ ਸਾਲ 2019 ‘ਚ ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ਦਾ ਗੁਨਾਹ ਹੁਣ ਖ਼ੁਦ ਪਾਕਿਸਤਾਨ ਨੇ ਕਬੂਲ ਕਰ ਲਿਆ ਹੈ। ਇਮਰਾਨ ਦੇ ਮੰਤਰੀ ਫਵਾਦ ਚੌਧਰੀ ਨੇ ਵੀਰਵਾਰ ਨੂੰ ਸੰਸਦ ‘ਚ ਕਿਹਾ ਕਿ ਪੁਲਵਾਮਾ ਹਮਲਾ ਇਮਰਾਨ ਖਾਨ ਦੀ ਅਗਵਾਈ ਦੀ ਵੱਡੀ ਕਾਮਯਾਬੀ ਹੈ। ਦਰਅਸਲ, ਫਵਾਦ ਪਾਕਿਸਤਾਨ ਮੁਸਲਿਮ ਲੀਗ-ਐੱਨ. ਦੇ ਨੇਤਾ ਅਯਾਜ , ਸਾਦਿਕ ਦੇ ਉਸ ਬਿਆਨ ‘ਤੇ ਜਵਾਬ ਦੇ ਰਹੇ ਸਨ, ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਪਾਕਿਸਤਾਨ ਨੇ ਹਮਲੇ ਦੇ ਡਰ ਨਾਲ ਭਾਰਤੀ ਪਾਇਲਟ ਅਭਿਨੰਦਨ ਨੂੰ ਛੱਡਿਆ ਸੀ। ਪਾਕਿਸਤਾਨ ਦੇ ਪੁਲਵਾਮਾ ਹਮਲੇ ਨੂੰ ਲੈ ਕੇ ਕੀਤੇ ਗਏ ਇਸ ਕਬੂਲਨਾਮੇ ‘ਤੇ ਕੇਂਦਰੀ ਮੰਤਰੀ ਅਤੇ ਸਾਬਕਾ ਫੌਜ ਪ੍ਰਮੁੱਖ ਜਨਰਲ (ਸੇਵਾਮੁਕਤ) ਵੀ.ਕੇ. ਸਿੰਘ ਨੇ ਇਸ ਦੀ ਪ੍ਰਤੀਕਿਰਿਆ ਦਿੱਤੀ ਹੈ।
ਕੇਂਦਰੀ ਮੰਤਰੀ ਅਤੇ ਸਾਬਕਾ ਫੌਜ ਪ੍ਰਮੁੱਖ ਜਨਰਲ (ਸੇਵਾਮੁਕਤ) ਵੀ.ਕੇ. ਸਿੰਘ ਨੇ ਕਿਹਾ ਕਿ ਸਰਕਾਰ ਨੇ ਸ਼ੁਰੂਆਤ ‘ਚ ਸਾਰੇ ਸਬੂਤ ਪਾਕਿਸਤਾਨ ਵੱਲ ਇਸ਼ਾਰਾ ਕਰਦੇ ਹਨ। ਇਹ ਵਧੀਆ ਹੈ ਕਿ ਪਾਕਿਸਤਾਨ ਨੇ ਇਸ ਨੂੰ ਸਵੀਕਾਰ ਕੀਤਾ ਹੈ। ਮੈਨੂੰ ਯਕੀਨ ਹੈ ਕਿ ਸਾਡੀ ਸਰਕਾਰ ਇਸ ਕਬੂਲਨਾਮੇ ਦਾ ਉਪਯੋਗ ਦੁਨੀਆ ਨੂੰ ਇਹ ਦੱਸਣ ਲਈ ਕਰੇਗੀ ਕਿ ਪਾਕਿਸਤਾਨ ਨੂੰ ਐੱਫ.ਏ.ਟੀ.ਐੱਫ ‘ਚ ਬਲੈਕਲਿਸਟ ਕਰਨ ਦੀ ਲੋੜ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨਰਾਗ ਨੇ ਕਹੀ ਇਹ ਗੱਲ
ਉੱਥੇ ਵਿਦੇਸ਼ ਮੰਤਰਾਲੇ ‘ਚ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਕਿ ਪੁਲਵਾਮਾ ਹਮਲੇ ‘ਚ ਆਪਣੀ ਭੂਮਿਕਾ ਤੋਂ ਇਨਕਾਰ ਨਾਲ ਪਾਕਿਸਤਾਨ ਇਸ ਸੱਚਾਈ ਨੂੰ ਲੁਕਾ ਨਹੀਂ ਸਕਦਾ ਹੈ। ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਜੋ ਦੇਸ਼ ਸੰਯੁਕਤ ਦੇ ਸਭ ਤੋਂ ਵੱਧ ਗਿਣਤੀ ‘ਚ ਦੋਸ਼ੀ ਅੱਤਵਾਦੀਆਂ ਨੂੰ ਸ਼ਰਨ ਦਿੰਦਾ ਹੈ। ਉਨ੍ਹਾਂ ਨੂੰ ਸ਼ਿਕਾਰ ਖੇਡਣ ਦੀ ਕੋਸ਼ਿਸ਼ ਵੀ ਨਹੀਂ ਕਰਨੀ ਚਾਹੀਦੀ। ਪਾਕਿਸਤਾਨ ਮੰਤਰੀ ਫਵਾਦ ਚੌਧਰੀ ਤੋਂ ਪਹਿਲਾਂ ਇਮਰਾਨ ਖਾਨ ਦੀ ਪਾਰਟੀ ਪੀ.ਐੱਮ.ਐੱਲ.ਐੱਨ ਦੇ ਸਾਂਸਦ ਖੁਲਾਸਾ ਕਰ ਚੁੱਕੇ ਹਨ ਕਿ ਭਾਰਤੀ ਹਵਾਈ ਫੌਜ ਦੀ ਪਾਇਲਟ ਅਭਿਨੰਦਨ ਦੀ ਰਿਹਾਈ ਨਹੀਂ ਹੋਣ ‘ਤੇ ਪਾਕਿਸਤਾਨ ‘ਤੇ ਹਮਲੇ ਦੇ ਲਈ ਭਾਰਤ ਤਿਆਰ ਬੈਠਾ ਹੈ।
ਪਾਕਿਸਤਾਨ ਸੰਸਦ ਨੇ ਕਬੂਲਿਆ ਅਭਿਨੰਦਨ ਨੂੰ ਫੜ੍ਹਨ ਦੇ ਵਾਰ ਪਾਕਿਸਤਾਨ ਫੌਜ ਦਾ ਕੰਬ ਰਿਹਾ ਸੀ ਹੱਥ-ਪੈਰ
ਉੱਥੇ ਪੀ.ਐੱਮ.ਐੱਲ. ਐੱਨ ਦੇ ਸਾਂਸਦ ਨੇ ਇਹ ਵੀ ਕਬੂਲਿਆ ਸੀ ਕਿ ਉਸ ਸਮੇਂ ਪਾਕਿਤਸਾਨੀ ਫੌਜ ਦੇ ਪ੍ਰਮੁੱਖ ਦੀ ਹਾਲਤ ਖ਼ਰਾਬ ਸੀ। ਉਨ੍ਹਾਂ ਦੇ ਹੱਥ-ਪੈਰ ਕੰਬ ਰਹੇ ਸਨ ਅਤੇ ਜੇਕਰ ਪਾਕਿਸਤਾਨ ਅਭਿਨੰਦਰ ਨੂੰ ਨਹੀਂ ਛੱਡਦਾ ਤਾਂ ਭਾਰਤੀ ਕਦੇ ਵੀ ਪਾਕਿਸਤਾਨ ‘ਤੇ ਹਮਲਾ ਕਰ ਸਕਦਾ ਸੀ, ਉੱਥੇ ਫਵਾਦ ਚੌਧਰੀ ਨੇ ਸੰਸਦ ‘ਚ ਦਿੱਤੇ ਬਿਆਨ ‘ਚ ਕਿਹਾ ਕਿ ਪੁਲਵਾਮਾ ਹਮਲਾ ਇਮਰਾਨ ਖਾਨ ਸਰਕਾਰ ਦੀ ਵੱਡੀ ਕਾਮਯਾਬੀ ਸੀ।
News Credit :jagbani(punjabkesari)