ਸੁਖਬੀਰ ਦੇ ਧਰਨੇ ‘ਤੇ ਧਰਮਸੋਤ ਦੀ ਚੁਟਕੀ, ‘ਮੇਰੇ ਘਰ ਆ ਜਾਣ, ਚਾਹ ਦਾ ਕੱਪ ਪਿਲਾ ਦਿਆਂਗਾ’

Image Courtesy :jagbani(punjabkesari)

ਨਾਭਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨਾਭਾ ‘ਚ ਧਰਨਾ ਲਾਉਣ ਦੇ ਮਾਮਲੇ ਸਬੰਧੀ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਚੁਟਕੀ ਲੈਂਦੇ ਹੋਏ ਕਿਹਾ ਹੈ ਕਿ ਜੇਕਰ ਸੁਖਬੀਰ ਨੇ ਨਾਭਾ ‘ਚ ਧਰਨਾ ਲਾਉਣਾ ਹੈ ਤਾਂ ਉਨ੍ਹਾਂ ਨੇ ਘਰ ਆ ਜਾਣ, ਉਹ ਉਨ੍ਹਾਂ ਨੂੰ ਚਾਹ ਦਾ ਕੱਪ ਪਿਲਾ ਦੇਣਗੇ। ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਬਾਰੇ ਬੋਲਦਿਆਂ ਧਰਮਸੋਤ ਨੇ ਕਿਹਾ ਕਿ ਅਕਾਲੀ ਦਲ ਕਹਿੰਦਾ ਕੁੱਝ ਹੋਰ ਹੈ ਅਤੇ ਕਰਦਾ ਕੁੱਝ ਹੋਰ ਹੈ, ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਨੇ ਖੇਤੀ ਕਾਨੂੰਨਾਂ ਬਾਰੇ ਕੀਤੀਆਂ ਸੋਧਾਂ ਦਾ ਵਿਰੋਧ ਹੀ ਕਰਨਾ ਸੀ ਤਾਂ ਫਿਰ ਉਨ੍ਹਾਂ ਨੇ ਇਸ ‘ਚ ਹਿੱਸਾ ਕਿਉਂ ਲਿਆ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨਾਂ ਨਾਲ ਹਮੇਸ਼ਾ ਖੜ੍ਹੀ ਹੈ ਅਤੇ ਖੜ੍ਹੀ ਰਹੇਗੀ। ਧਰਮਸੋਤ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਖੁਦ ਵਿਧਾਨ ਸਭਾ ‘ਚ ਅਸਤੀਫ਼ਾ ਲੈ ਕੇ ਗਏ ਸਨ ਅਤੇ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨਾਲ ਪਿਆਰ ਹੈ, ਕੁਰਸੀ ਨਾਲ ਪਿਆਰ ਨਹੀਂ ਹੈ।
News Credit :jagbani(punjabkesari)