ਸ਼ਿਵਰਾਜ ਸਿੰਘ ਚੌਹਾਨ ਬੋਲੇ- ਕਿਸਾਨਾਂ ਤੋਂ ਇਕ-ਇਕ ਦਾਣਾ ਖਰੀਦਿਆ ਜਾਵੇਗਾ

Image Courtesy :jagbani(punjabkesari)

ਭੋਪਾਲ— ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕਿਸਾਨਾਂ ਤੋਂ ਇਕ-ਇਕ ਦਾਣਾ ਖਰੀਦਿਆ ਜਾਵੇਗਾ। ਚੌਹਾਨ ਨੇ ਝੋਨੇ ਦੀ ਖਰੀਦ ਦੇ ਸੰਬੰਧ ਵਿਚ ਆਯੋਜਿਤ ਬੈਠਕ ਵਿਚ ਇਹ ਗੱਲ ਆਖੀ। ਉਨ੍ਹਾਂ ਨੇ ਬੈਠਕ ਵਿਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਘੱਟੋ ਘੱਟ ਸਮਰਥਨ ਮੁੱਲ (ਐੱਲ. ਐੱਸ. ਪੀ.) ‘ਤੇ ਖਰੀਦ ਹੋਵੇ। ਉਨ੍ਹਾਂ ਨੇ ਕਿਹਾ ਕਿ ਖਰੀਦ ਕੇਂਦਰਾਂ ‘ਤੇ ਸਾਰੀਆਂ ਵਿਵਸਥਾਵਾਂ ਯਕੀਨੀ ਕੀਤੀਆਂ ਜਾਣ। ਚੌਹਾਨ ਨੇ ਅਧਿਕਾਰੀਆਂ ਨੂੰ ਕਿਹਾ ਕਿ ਝੋਨੇ ਦੀ ਖਰੀਦ ਤੋਂ ਕਿਸਾਨਾਂ ਨੂੰ ਲਾਭ ਹੋਵੇ, ਉਨ੍ਹਾਂ ਨੂੰ ਕੋਈ ਮੁਸ਼ਕਲ ਨਾ ਆਵੇ। ਇਸ ਦੇ ਨਾਲ ਹੀ ਝੋਨੇ ਦੀ ਗੁਣਵੱਤਾ ਦਾ ਜ਼ਰੂਰ ਖ਼ਿਆਲ ਰੱਖਿਆ ਜਾਵੇ ਪਰ ਕਿਸਾਨ ਦਾ ਹਿੱਤ ਤਰਜੀਹ ਦੇ ਆਧਾਰ ‘ਤੇ ਯਕੀਨੀ ਕੀਤਾ ਜਾਵੇ। ਚੌਹਾਨ ਨੇ ਇਸ ਦੇ ਨਾਲ ਹੀ ਕਿਹਾ ਕਿ ਕਿਸੇ ਵੀ ਸਥਿਤੀ ਵਿਚ ਸਮਰਥਨ ਮੁੱਲ ਤੋਂ ਘੱਟ ਰਾਸ਼ੀ ਕਿਸਾਨ ਨੂੰ ਨਾ ਮਿਲੇ ਅਤੇ ਉਸ ਨੂੰ ਬਿਨਾਂ ਪਰੇਸ਼ਾਨੀ ਦੇ ਕਮਾਈ ਦਾ ਲਾਭ ਦਿੱਤਾ ਜਾਵੇ।
ਸਮੀਖਿਆ ਬੈਠਕ ਵਿਚ ਖੇਤੀਬਾੜੀ ਮੰਤਰੀ ਕਮਲ ਪਟੇਲ ਸਮੇਤ ਮੁੱਖ ਸਕੱਤਰ ਇਕਬਾਲ ਸਿੰਘ ਬੈਂਸ, ਖੇਤੀ ਉਤਪਾਦਨ ਕਮਿਸ਼ਨਰ ਕੇ. ਕੇ. ਸਿੰਘ, ਮੁੱਖ ਮੰਤਰੀ ਦੇ ਮੁੱਖ ਸਕੱਤਰ ਮਨੀਸ਼ ਰਸਤੋਗੀ, ਮੁੱਖ ਸਕੱਤਰ ਫੈਜ ਅਹਿਮਦ ਕਿਦਵਈ, ਐੱਮ. ਡੀ. ਮਾਕਫੇਰਡ ਪੀ ਨਰਹਰੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਬੈਠਕ ਵਿਚ ਦੱਸਿਆ ਗਿਆ ਕਿ ਪ੍ਰਦੇਸ਼ ਵਿਚ ਝੋਨੇ ਦੀ ਖਰੀਦ ਦੇ ਸੰਬੰਧ ਵਿਚ ਵਿਸਥਾਰ ਨਾਲ ਨਿਰਦੇਸ਼ ਜਾਰੀ ਕੀਤਾ ਜਾ ਰਹੇ ਹਨ। ਝੋਨਾ ਉਤਪਾਦਕ ਜ਼ਿਲ੍ਹਿਆਂ ਵਿਚ ਵਿਸ਼ੇਸ਼ ਵਿਵਸਥਾ ਕੀਤੀ ਜਾਵੇਗੀ। ਝੋਨੇ ਦੀ ਖਰੀਦ, ਕਿਸਾਨਾਂ ਨੂੰ ਰਾਸ਼ੀ ਦੇ ਭੁਗਤਾਨ ਅਤੇ ਭੰਡਾਰਣ ਦੇ ਸੰਬੰਧ ਵਿਚ ਵਿਸਥਾਰ ਨਾਲ ਚਰਚਾ ਕੀਤੀ ਗਈ।
News Credit :jagbani(punjabkesari)