Image Courtesy :jagbani(punjabkesari)

ਬੌਲੀਵੁਡ ਅਦਾਕਾਰਾ ਸਨੀ ਲਿਓਨੀ ਹਮੇਸ਼ਾ ਆਪਣੀਆਂ ਹੌਟ ਤਸਵੀਰਾਂ ਨਾਲ ਇੰਟਰਨੈਟ ‘ਤੇ ਛਾਈ ਰਹਿੰਦੀ ਹੈ। ਸਨੀ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਉਸ ਨੇ ਆਪਣੇ ਇਨਸਟਾ ‘ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਤੋਂ ਬਾਅਦ ਇੰਟਰਨੈਟ ਦਾ ਪਾਰਾ ਵੱਧ ਗਿਆ।
ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਸਨੀ ਲਿਓਨੀ ਨੇ ਲਿਖਿਆ – ”ਮੈਂ ਜਾਣਦੀ ਹਾਂ ਕਿ ਘਰ ਵਿੱਚ ਰਹਿਣਾ ਮੁਸ਼ਕਿਲ ਹੈ ਕਿਉਂਕਿ ਅਸੀਂ ਬਹੁਤ ਸਾਰੇ ਮਹੀਨਿਆਂ ਤੋਂ ਘਰ ਵਿੱਚ ਹਾਂ, ਪਰ ਯਕੀਨਨ ਹੌਲੀ-ਹੌਲੀ ਚੀਜ਼ਾਂ ਪਹਿਲਾਂ ਵਾਂਗ ਲੀਹ ‘ਤੇ ਵਾਪਿਸ ਆਉਣਗੀਆਂ।”
ਤਸਵੀਰਾਂ ‘ਚ ਉਹ ਬਾਥਟਬ ਵਿੱਚ ਬੈਠੀ ਦਿਖਾਈ ਦੇ ਰਹੀ ਹੈ। ਉਸ ਨੇ ਬੁੱਲ੍ਹਾਂ ‘ਤੇ ਗ਼ੁਲਾਬੀ ਰੰਗ ਦੀ ਲਿਪਸਟਿਕ ਲਗਾਈ ਹੈ। ਸਨੀ ਦੇ ਇਸ ਲੁੱਕ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਬਹੁਤ ਪਸੰਦ ਕੀਤਾ। ਇਸ ਤੋਂ ਇਲਾਵਾ ਕੁੱਝ ਤਸਵੀਰਾਂ ਵਿੱਚ ਉਹ ਬੈੱਡਰੂਮ ਵਿੱਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਸਨੀ ਲਿਓਨੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ। ਸਨੀ ਲਿਓਨੀ ਆਪਣੀਆਂ ਬੋਲਡ ਤਸਵੀਰਾਂ ਇਨਸਟਾਗ੍ਰਾਮ ‘ਤੇ ਵੀ ਅਪਲੋਡ ਕਰਦੀ ਰਹਿੰਦੀ ਹੈ।
ਸੋਸ਼ਲ ਮੀਡੀਆ ਦੇ ਪ੍ਰਸ਼ੰਸਕ ਉਨ੍ਹਾਂ ਦੀ ਖ਼ੂਬਸੂਰਤੀ ਦੀ ਪ੍ਰਸ਼ੰਸਾ ਕਰਦਿਆਂ ਨਹੀਂ ਥੱਕਦੇ। ਕਈ ਵਾਰ ਪੂਲ ਦੇ ਕੋਲ ਬੀਕੀਨੀ ਵਿੱਚ, ਕਈ ਵਾਰ ਬੀਚ ‘ਤੇ ਪਰਿਵਾਰ ਨਾਲ ਮੌਜਾਂ ਕਰਦੀ ਦੀਆਂ ਤਸਵੀਰਾਂ ਨੂੰ ਫ਼ੈਨਜ਼ ਬਹੁਤ ਪਸੰਦ ਕਰਦੇ ਹਨ।
ਸਨੀ ਲਿਓਨੀ ਦੀ ਇਸ ਤਸਵੀਰ ‘ਤੇ ਫ਼ੌਲੋਅਰਜ਼ ਦੇ ਤਾਬੜਤੋੜ ਪ੍ਰਤੀਕਰਮ ਆ ਰਹੇ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਅੱਗ ਲਾ ਦਿੱਤੀ ਹੈ।