Image Courtesy :jagbani(punjabkesari)

ਸ੍ਰੀ ਮੁਕਤਸਰ ਸਾਹਿਬ : ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੀਆਂ ਪੰਚਾਇਤਾਂ ਦੇ ਸਰਪੰਚਾਂ ਨੇ ਅੱਜ ਪਹਿਲਕਦਮੀ ਕਰਦਿਆਂ ਹੋਇਆ ਹਲਕੇ ਦੀਆਂ 35 ਪੰਚਾਇਤਾਂ ਵਲੋਂ ਗਰਾਮ ਸਭਾਵਾਂ ‘ਚ ਖੇਤੀਬਾੜੀ ਕਾਨੂੰਨ ਵਿਰੁੱਧ ਪਾਏ ਗਏ ਮਤਿਆਂ ਦੀਆਂ ਕਾਪੀਆਂ ਕਿਸਾਨ ਜਥੇਬੰਦੀਆਂ ਨੂੰ ਸੌਂਪੀਆਂ ਅਤੇ ਜਥੇਬੰਦੀਆਂ ਨੇ ਇਹ ਮਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੌਂਪ ਦਿੱਤੇ ਤਾਂ ਜੋ ਗਰਾਮ ਸਭਾਵਾਂ ਦੇ ਇਹ ਮਤੇ ਰਾਸ਼ਟਰਪਤੀ ਨੂੰ ਭੇਜੇ ਜਾ ਸਕਣ।
ਸ੍ਰੀ ਮੁਕਤਸਰ ਸਾਹਿਬ ਦੇ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਇਕੱਤਰ ਹੋਏ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਸਰਪੰਚਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਿੰਡਾਂ ‘ਚ ਕਰੀਬ 10 ਦਿਨ ਪਹਿਲਾਂ ਅਨਾਊਂਸਮੈਂਟ ਕਰਵਾ ਕੇ ਗਰਾਮ ਸਭਾਵਾਂ ਬੁਲਾਈਆਂ ਗਈਆਂ ਜਿਸ ‘ਚ ਵੱਡੀ ਗਿਣਤੀ ‘ਚ ਪਿੰਡ ਵਾਸੀਆਂ ਨੇ ਸ਼ਿਰਕਤ ਕੀਤੀ।ਇਨ੍ਹਾਂ ਗਰਾਮ ਸਭਾਵਾਂ ‘ਚ ਕੇਂਦਰ ਸਰਕਾਰ ਵਲੋਂ ਖੇਤੀਬਾੜੀ ਸਬੰਧੀ ਬਣਾਏ ਗਏ 3 ਕਾਨੂੰਨਾਂ ਦੇ ਵਿਰੋਧ ‘ਚ ਮਤੇ ਪਾਏ ਗਏ। ਇਹ ਮਤੇ ਅੱਜ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਵਲੋਂ ਕਿਸਾਨ ਜਥੇਬੰਦੀਆਂ ਜੋਂ ਕਿ ਰੇਲ ਟਰੈਕ ਤੇ ਸੰਘਰਸ਼ ਕਰ ਰਹੀਆਂ ਹਨ ਦੇ ਆਗੂਆਂ ਨੂੰ ਸੌਂਪੇ ਗਏ। ਸਰਪੰਚ ਯੂਨੀਅਨ ਨਾਲ ਸਬੰਧਿਤ ਸਰਪੰਚਾਂ ਨੇ ਕਿਹਾ ਕਿ ਸਾਨੂੰ ਸਭ ਨੂੰ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਹੀ ਲੜਣਾ ਚਾਹੀਦਾ ਹੈ।ਇਸੇ ਲਈ ਮਤੇ ਕਿਸਾਨ ਜਥੇਬੰਦੀਆਂ ਨੂੰ ਦਿੱਤੇ ਗਏ, ਜਿਨ੍ਹਾਂ ਵਲੋਂ ਇਹ ਮਤੇ ਪ੍ਰਸ਼ਾਸਨ ਤੱਕ ਪਹੁੰਚਾਏ ਜਾਣਗੇ।
News Credit :jagbani(punjabkesari)