Image Courtesy :jagbani(punjabkesari)

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ‘ਚ ਵੀਰਵਾਰ ਸਵੇਰੇ ਹਵਾ ਗੁਣਵੱਤਾ ਖ਼ਰਾਬ ਸ਼੍ਰੇਣੀ ‘ਚ ਪਹੁੰਚ ਗਈ ਅਤੇ ਇਸ ਦੇ ਪਰਾਲੀ ਸਾੜਨ ਦੇ ਮਾਮਲਿਆਂ ‘ਚ ਵਾਧੇ ਅਤੇ ਪ੍ਰਤੀਕੂਲ ਮੌਸਮ ਕਾਰਨ ਹੋਰ ਖ਼ਰਾਬ ਹੋਣ ਦਾ ਖ਼ਦਸ਼ਾ ਹੈ। ਦਿੱਲੀ ‘ਚ ਸਵੇਰੇ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) 201 ਰਿਹਾ, ਜੋ ਖ਼ਰਾਬ ਸ਼੍ਰੇਣੀ ‘ਚ ਆਉਂਦਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਅਨੁਸਾਰ, ਦਿੱਲੀ ‘ਚ 29 ਜੂਨ ਤੋਂ ਬਾਅਦ ਬੁੱਧਵਾਰ ਨੂੰ ਹਵਾ ਗੁਣਵੱਤਾ ਪਹਿਲੀ ਵਾਰ ਖ਼ਰਾਬ ਸ਼੍ਰੇਣੀ ‘ਚ ਪਹੁੰਚੀ ਸੀ।
ਹਵਾ ਗੁਣਵੱਤਾ ਜ਼ੀਰੋ ਤੋਂ 50 ਦਰਮਿਆਨ ਚੰਗੀ, 51 ਤੋਂ 100 ਤੱਕ ਸੰਤੋਸ਼ਜਨਕ, 101 ਤੋਂ 200 ਤੱਕ ਮੱਧਮ, 201 ਤੋਂ 300 ਤੱਕ ਖਰਾਬ, 301 ਤੋਂ 400 ਤੱਕ ਬੇਹੱਦ ਖਰਾਬ ਅਤੇ 401 ਤੋਂ 500 ਦਰਮਿਆਨ ਗੰਭੀਰ ਮੰਨੀ ਜਾਂਦੀ ਹੈ। ਸੀ.ਪੀ.ਸੀ.ਬੀ. ਅਨੁਸਾਰ, ਦਿੱਲੀ-ਐੱਨ.ਸੀ.ਆਰ. ‘ਚ ਪੀ.ਐੱਮ.10 ਦਾ ਪੱਧਰ ਬੁੱਧਵਾਰ ਸ਼ਾਮ 234 ਮਾਈਕੋਗ੍ਰਾਮ ਪ੍ਰਤੀ ਘਣ ਮੀਟਰ ਦਰਜ ਕੀਤਾ ਗਿਆ। 100 ਕਿਊਬਿਕ ਮੀਟਰ ਤੋਂ ਘੱਟ ਪੀ.ਐੱਮ.10 ਪੱਧਰ ਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ। ਏ.ਕਿਊ.ਆਈ. ਦੇ 10 ਅਕਤੂਬਰ ਤੱਕ ਹੋਰ ਖ਼ਰਾਬ ਹੋਣ ਦਾ ਅਨੁਮਾਨ ਹੈ।
News Credit :jagbani(punjabkesari)