Image Courtesy :pinkvilla

ਡਰੱਗ ਕੇਸ ਦੀ ਜਾਂਚ ਦੀ ਸੂਈ ਵੱਡੇ ਅਭਿਨੇਤਾਵਾਂ ਤਕ ਪਹੁੰਚ ਗਈ ਹੈ। NCB ਦੀ ਜਾਂਚ ‘ਚ ਸ਼ਾਹਰੁਖ਼ ਖ਼ਾਨ, ਰਣਬੀਰ ਕਪੂਰ, ਡੀਨੋ ਮੋਰੀਆ ਅਤੇ ਅਰਜੁਨ ਰਾਮਪਾਲ ਦਾ ਨਾਂ ਆਇਆ ਹੈ। ਇੱਕ ਅਖ਼ਬਾਰ ਦੀ ਰਿਪੋਰਟ ‘ਚ ਇਹ ਦਾਅਵਾ ਕੀਤਾ ਗਿਆ ਹੈ। NCB ਇਨ੍ਹਾਂ ਅਭਿਨੇਤਾਵਾਂ ਨੂੰ ਲੈ ਕੇ ਅਗਲਾ ਕਦਮ ਚੁੱਕਣ ਤੋਂ ਪਹਿਲਾਂ ਚੰਗੀ ਤਰ੍ਹਾਂ ਹੋਮਵਰਕ ਕਰ ਲੈਣਾ ਚਾਹੁੰਦੀ ਹੈ ਅਤੇ ਉਸ ਤੋਂ ਬਾਅਦ ਹੀ ਸੰਮਨ ਭੇਜੇਗੀ।
NCB ਅਧਿਕਾਰੀ ਨੇ ਦੱਸਿਆ ਕਿ ਇੱਕ ਡਰੱਗ ਪੈਡਲਰ ਨੇ ਪੁੱਛਗਿੱਛ ‘ਚ ਮੰਨਿਆ ਹੈ ਕਿ ਅਰਜੁਨ ਰਾਮਪਾਲ ਸ਼ਾਹਰੁਖ਼ ਖ਼ਾਨ ਦੇ ਘਰ ਡਰੱਗ ਲੈ ਕੇ ਜਾਂਦਾ ਹੈ। ਉਨ੍ਹਾਂ ਕਿਹਾ ਕਿ ਏਜੰਸੀ ਕੋਲ ਇਸ ਗੱਲ ਦੇ ਠੋਸ ਸਬੂਤ ਹਨ ਕਿ ਅਰਜੁਨ ਦਾ ਸ਼ਾਹਰੁਖ਼ ਖਾਨ ਨਾਲ ਕੋਨੈਕਸ਼ਨ ਹੈ, ਪਰ ਡੀਨੋ ਮੋਰੀਆ ਦਾ ਕਿਸੇ ਹੋਰ ਪੈਡਲਰ ਨਾਲ ਕੋਨੈਕਸ਼ਨ ਸਾਹਮਣੇ ਆਇਆ ਹੈ। ਏਜੰਸੀ ਹਾਲੇ ਕੋਈ ਕਾਹਲੀ ਨਹੀਂ ਕਰੇਗੀ। ਸਬੂਤ ਮਿਲਦੇ ਹੀ ਇਨ੍ਹਾਂ ਖਿਲਾਫ਼ ਕਾਰਵਾਈ ਹੋਵੇਗੀ। ਇਨ੍ਹਾਂ ਅਭਿਨੇਤਾਵਾਂ ਦੇ ਨਾਂ ਮੀਡੀਆ ‘ਚ ਨਹੀਂ ਆ ਰਹੇ, ਪਰ ਉਨ੍ਹਾਂ ਦਾ ਜ਼ਿਕਰ A, D, R ਅਤੇ, D, R ਅਤੇ S ਦੇ ਕੋਡ ਨਾਂ ਕੀਤਾ ਜਾ ਰਿਹਾ ਹੈ। A ਦਾ ਮਤਲਬ ਅਰਜੁਨ ਰਾਮਪਾਲ, D – ਡੀਨੋ ਮੋਰੀਆ, S – ਸ਼ਾਹਰੁਖ਼ ਖ਼ਾਨ। NCB ਦੇ ਸੂਤਰਾਂ ਦਾ ਕਹਿਣਾ ਹੈ ਕਿ R ਤੋਂ ਰਣਬੀਰ ਕਪੂਰ ਹੋ ਸਕਦੈ ਹਾਲਾਂਕਿ ਹਾਲੇ ਉਨ੍ਹਾਂ ਬਾਰੇ ਸ਼ਾਹਰੁਖ਼, ਅਰਜੁਨ ਵਰਗਾ ਪੁਖ਼ਤਾ ਇੰਟੈਲੀਜੈਂਸ ਇਨਪੁਟ ਨਹੀਂ ਮਿਲਿਆ।
ਸ਼ਾਹਰੁਖ਼ ਦੁਬਾਈ ‘ਚ, ਬਾਕੀ ਤਿੰਨੋ ਮੁੰਬਈ ‘ਚ ਹਨ
ਸ਼ਾਹਰੁਖ਼ ਖ਼ਾਨ ਫ਼ਿਲਹਾਲ ਦੁਬਈ ‘ਚ ਹੈ ਅਤੇ IPL ਦੇ ਮਜ਼ੇ ਲੈ ਰਿਹੈ। ਅਰਜੁਨ ਰਾਮਪਾਲ ਮੁੰਬਈ ‘ਚ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝਿਆ ਹੋਇਐ। ਡੀਨੋ ਮੋਰੀਆ ਵੀ ਫ਼ਿਲਹਾਲ ਮਾਇਆ ਨਗਰੀ ‘ਚ ਹੀ ਹੈ। ਰਣਬੀਰ ਨੇ ਪਿਛਲੇ ਦਿਨੀਂ ਮੁੰਬਈ ‘ਚ ਹੀ ਪਰਿਵਾਰ ਨਾਲ ਆਪਣਾ ਬਰਥਡੇ ਮਨਾਇਆ ਸੀ।