Image Courtesy :punjabi.hindustantimes

ਕਾਬੁਲ: ਅਫ਼ਗ਼ਾਨਿਸਤਾਨ ਦੇ ਸਲਾਮੀ ਬੱਲੇਬਾਜ਼ ਨਜੀਬੁੱਲਾਹ ਤਾਰਾਕਈ ਦਾ ਦਿਹਾਂਤ ਹੋ ਗਿਆ ਹੈ। ਕੁੱਝ ਦਿਨ ਪਹਿਲਾਂ ਨਜੀਬੁੱਲਾਹ ਸੜਕ ਹਾਦਸੇ ‘ਚ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਸੀ
ਦੱਸ ਦੇਈਏ ਕਿ ਨਜੀਬ ਪੂਰਬੀ ਨਨਗਾਰਹਰ ‘ਚ ਕਰਿਆਨਾ ਸਟੋਰ ਤੋਂ ਨਿਕਲ ਕੇ ਸੜਕ ਪਾਰ ਕਰ ਰਿਹਾ ਸੀ ਜਦੋਂ ਉੱਥੋਂ ਲੰਘ ਰਹੀ ਇੱਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਉਹ ਓਦੋਂ ਤੋਂ ICU ਵਿੱਚ ਸੀ। ਅਫ਼ਗ਼ਾਨਿਸਤਾਨ ਕ੍ਰਿਕਟ ਬੋਰਡ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ਜ਼ਰੀਏ ਨਜੀਬੁੱਲਾਹ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ।
ਤਾਰਾਕਈ ਨੇ ਮਾਰਚ 2014 ਵਿੱਚ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਹੁਣ ਤਕ ਉਹ 12 T-20 ਅਤੇ ਇੱਕ ਵਨਡੇ ਅਫ਼ਗ਼ਾਨਿਸਤਾਲ ਲਈ ਖੇਡ ਚੁੱਕੇ ਸੀ। T-20 ਵਿੱਚ ਉਸ ਨੇ ਚਾਰ ਅਰਧ ਸੈਂਕੜਿਆਂ ਨਾਲ 258 ਦੌੜਾਂ ਬਣਾਈਆਂ ਸਨ। ਉਹ 24 ਫ਼ਰਸਟ ਕਲਾਸ ਮੈਚ ਵੀ ਖੇਡ ਚੁੱਕੈ। ਇਨ੍ਹਾਂ ਵਿੱਚ ਉਨ੍ਹਾਂ ਨੇ 47.20 ਦੀ ਔਸਤ ਨਾਲ 2,030 ਦੌੜਾਂ ਬਣਾਈਆਂ ਸਨ। ਇਨ੍ਹਾਂ ਵਿੱਚ 6 ਸੈਂਕੜੇ ਅਤੇ 10 ਅਰਧ ਸੈਂਕੜੇ ਸ਼ਾਮਲ ਹਨ। 17 ਲਿਸਟ A ਦੇ ਮੇਚਾਂ ਵਿੱਚ ਤਾਰਾਕਈ ਨੇ 32.52 ਦੀ ਔਸਤ ਨਾਲ 553 ਦੌੜਾਂ ਬਣਾਈਆਂ। ਇਨ੍ਹਾਂ ਵਿੱਚ ਇੱਕ ਸੈਂਕੜਾ ਅਤੇ ਤਿੰਨ ਅਰਧ ਸੈਂਕੜੇ ਸ਼ਾਮਲ ਹਨ। 33 T-20 ਵਿੱਚ ਉਨ੍ਹਾਂ ਨੇ 127.50 ਦੀ ਸਟਰਾਈਕ ਰੇਟ ਨਾਲ 700 ਦੌੜਾਂ ਬਣਾਈਆਂ ਸਨ।