ਸਾਲ 2019 ਭੂਮੀ ਪੇਂਡਨੇਕਰ ਲਈ ਕਾਫ਼ੀ ਵਧੀਆ ਰਿਹਾ। ਉਸ ਦੀਆਂ ਫ਼ਿਲਮਾਂ ਬਾਲਾ ਅਤੇ ਪਤੀ-ਪਤਨੀ ਔਰ ਵੋ ਬੌਕਸ ਆਫ਼ਿਸ ‘ਤੇ ਸਫ਼ਲ ਰਹੀਆਂ ਉਥੇ ਸਾਂਡ ਕੀ ਆਂਖ ਵਿੱਚ ਉਸ ਦੀ ਅਦਾਕਾਰੀ ਨੂੰ ਕਾਫ਼ੀ ਪਸੰਦ ਕੀਤਾ ਗਿਆ। ਇਸ ਸਾਲ ਵੀ ਉਹ ਕਾਫ਼ੀ ਮਸ਼ਰੂਫ਼ ਹੈ। ਉਹ ਫ਼ਿਲਮ ਭੂਤ ਪਾਰਟ ਵਨ: ਦਾ ਹੌਂਟੇਡ ਸ਼ਿਪ, ਤਖ਼ਤ, ਦੁਰਗਾਵਤੀ ਵਰਗੀਆਂ ਫ਼ਿਲਮਾਂ ਵਿੱਚ ਨਜ਼ਰ ਆਵੇਗੀ। ਇਨ੍ਹਾਂ ਫ਼ਿਲਮਾਂ ਤੋਂ ਸਮਾਂ ਕੱਢ ਕੇ ਹੁਣ ਭੂਮੀ TV ਨਾਲ ਜੁੜ ਰਹੀ ਹੈ। MTV ਦੀ ਸੀਰੀਜ਼ MTV ਨਿਸ਼ੇਧ ਦੀ ਉਹ ਬ੍ਰੈਂਡ ਐਮਬੈਸਡਰ ਬਣੀ ਹੈ।
13 ਐਪੀਸੋਡਜ਼ ਵਾਲੇ ਇਸ ਫ਼ਿਕਸ਼ਨ ਸ਼ੋਅ ਵਿੱਚ ਸਮਾਜਕ ਮੁੱਦਿਆਂ ਜਿਵੇਂ ਕਿ ਮਾਨਸਿਕ ਸਿਹਤ, ਬੱਚਿਆਂ ਦੇ ਜਨਮ ਵਿਚਾਲੇ ਅੰਤਰ, TB, ਕੁਪੋਸ਼ਣ ‘ਤੇ ਕੇਂਦਰਿਤ ਕਹਾਣੀਆਂ ਹੋਣਗੀਆਂ। ਇਹ ਕਹਾਣੀਆਂ ਸੱਚੀਆਂ ਘਟਨਾਵਾਂ ਤੋਂ ਪ੍ਰਰੇਰਿਤ ਹੋਣਗੀਆਂ। ਭੂਮੀ ਇਸ ਸ਼ੋਅ ਨੂੰ ਨਾ ਤਾਂ ਹੋਸਟ ਕਰੇਗੀ ਅਤੇ ਨਾ ਹੀ ਇਸ ਵਿੱਚ ਕੰਮ ਕਰ ਰਹੀ ਹੈ, ਉਹ ਸਿਰਫ਼ ਸ਼ੋਅ ਦੇ ਐਮਬੈਸਡਰ ਦੇ ਤੌਰ ‘ਤੇ ਇਸ ਨਾਲ ਜੁੜੀ ਹੈ। ਦੱਸਿਆ ਜਾਂਦਾ ਹੈ ਕਿ MTV ਨਿਸ਼ੇਧ ਅਜਿਹੇ ਮੁੱਦਿਆਂ ‘ਤੇ ਗੱਲ ਕਰੇਗਾ ਜਿਨ੍ਹਾਂ ‘ਤੇ ਸਮਾਜ ਵਿੱਚ ਜ਼ਿਆਦਾ ਗੱਲ ਨਹੀਂ ਕੀਤੀ ਜਾਂਦੀ। ਇਸ ਮਹੀਨੇ ਦੇ ਅੰਤ ਤਕ ਇਹ ਸ਼ੋਅ ਸ਼ੁਰੂ ਹੋ ਜਾਵੇਗਾ।