ਹਨੀਪ੍ਰੀਤ ਨੇ ਤੀਜੀ ਵਾਰ ਰਾਮ ਰਹੀਮ ਨਾਲ ਕੀਤੀ ਮੁਲਾਕਾਤ

ਰੋਹਤਕ—ਸਾਧਵੀ ਯੌਨ ਸ਼ੋਸ਼ਣ ਮਾਮਲੇ ‘ਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਨੂੰ ਮਿਲਣ ਹਨੀਪ੍ਰੀਤ ਤੀਜੀ ਵਾਰ ਸੁਨਾਰੀਆ ਜੇਲ ਪਹੁੰਚੀ। ਇਸ ਦੌਰਾਨ ਰਾਮ ਰਹੀਮ ਨਾਲ 20 ਮਿੰਟ ਤੱਕ ਮੁਲਾਕਾਤ ਕੀਤੀ। ਦੱਸ ਦੇਈਏ ਕਿ ਹਨੀਪ੍ਰੀਤ ਸੋਮਵਾਰ ਦੁਪਹਿਰ ਰਾਮ ਰਹੀਮ ਨੂੰ ਮਿਲਣ ਪਹੁੰਚੀ। ਉਸ ਦੇ ਨਾਲ ਦੋਵੇਂ ਵਕੀਲ ਵੀ ਸੁਨਾਰੀਆ ਜੇਲ ਪਹੁੰਚੇ।
ਦੱਸਣਯੋਗ ਹੈ ਕਿ ਜੇਲ ਪ੍ਰਸ਼ਾਸਨ ਨੇ ਹਨੀਪ੍ਰੀਤ ਦਾ ਨਾਂ ਗੁਰਮੀਤ ਦੀ ਪਰਿਵਾਰਿਕ ਲਿਸਟ ‘ਚ ਸ਼ਾਮਲ ਕਰ ਲਿਆ ਹੈ। ਸਜ਼ਾ ਪ੍ਰਾਪਤ ਕੈਦੀ ਨੂੰ ਮਿਲਣ ਲਈ ਹਫਤੇ ‘ਚ 2 ਦਿਨ ਹੀ ਤੈਅ ਹੁੰਦੇ ਹਨ। ਉਨ੍ਹਾਂ ਨੂੰ ਮਿਲਣ ਵਾਲੇ 10 ਲੋਕਾਂ ਦਾ ਨਾਂ ਜੇਲ ਪ੍ਰਸ਼ਾਸਨ ਕੋਲ ਹੁੰਦਾ ਹੈ ਹਾਲਾਂਕਿ 9 ਦਸੰਬਰ ਨੂੰ ਉਹ ਪਰਿਵਾਰ ਵਾਲਿਆਂ ਨਾਲ ਰਾਮ ਰਹੀਮ ਨੂੰ ਮਿਲੀ ਸੀ। ਉਸ ਤੋਂ ਬਾਅਦ 23 ਦਸੰਬਰ ਨੂੰ ਜੇਲ ‘ਚ ਗੁਰਮੀਤ ਰਾਮ ਰਹੀਮ ਨਾਲ ਮੁਲਾਕਾਤ ਕਰਨ ਪਹੁੰਚੀ।
ਜ਼ਿਕਰਯੋਗ ਹੈ ਕਿ ਹਨੀਪ੍ਰੀਤ ਨੂੰ ਪੰਚਕੂਲਾ ਹਿੰਸਾ ਮਾਮਲੇ ‘ਚ 6 ਨਵੰਬਰ ਨੂੰ ਅਦਾਲਤ ਤੋਂ ਜ਼ਮਾਨਤ ਮਿਲੀ ਸੀ ਅਤੇ ਜੇਲ ਤੋਂ ਬਾਹਰ ਆ ਗਈ ਸੀ। ਇਸ ਤੋਂ ਬਾਅਦ ਡੇਰੇ ‘ਚ ਜਬਰਦਸਤ ਸਵਾਗਤ ਕੀਤਾ ਗਿਆ ਸੀ। ਉਸ ਦਾ ਡੇਰੇ ਪਹੁੰਚਣ ਦੇ ਅਗਲੇ ਹੀ ਦਿਨ ਹਨੀਪ੍ਰੀਤ ਨੇ ਵਕੀਲਾਂ ਅਤੇ ਆਪਣੇ ਖਾਸ ਰਾਜਦਾਰਾਂ ਨਾਲ ਬੈਠਕ ਵੀ ਕੀਤੀ ਸੀ।