ਮਨੋਜ ਮੁਕੁੰਦ ਨਰਵਾਨੇ ਬਣੇ ਦੇਸ਼ ਦੇ ਨਵੇਂ ਫੌਜ ਮੁਖੀ, ਸੰਭਾਲਿਆ ਅਹੁਦਾ

ਨਵੀਂ ਦਿੱਲੀ— ਮਨੋਜ ਮੁਕੁੰਦ ਨਰਵਾਨੇ ਦੇ ਨਵੇਂ ਫੌਜ ਮੁਖੀ ਬਣ ਗਏ ਹਨ। ਉਨ੍ਹਾਂ ਨੇ ਜਨਰਲ ਬਿਪਿਨ ਰਾਵਤ ਦੀ ਥਾਂ ਲਈ ਹੈ। ਉਨ੍ਹਾਂ ਨੇ ਫੌਜ ਮੁਖੀ ਦਾ ਅਹੁਦਾ ਵੀ ਸੰਭਾਲ ਲਿਆ ਹੈ। ਇਸ ਮੌਕੇ ਜਨਰਲ ਬਿਪਿਨ ਰਾਵਤ ਨੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਇਕ ਸਫਲ ਸਫਰ ਲਈ ਨਰਵਾਨੇ ਨੂੰ ਮੇਰੀਆਂ ਸ਼ੁੱਭਕਾਮਨਾਵਾਂ। ਉਨ੍ਹਾਂ ਨੇ 28ਵੇਂ ਫੌਜ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ।
ਦੱਸਣਯੋਗ ਹੈ ਕਿ ਬਿਪਿਨ ਰਾਵਤ ਅੱਜ ਭਾਵ ਮੰਗਲਵਾਰ ਨੂੰ ਫੌਜ ਮੁਖੀ ਦੇ ਅਹੁਦੇ ਤੋਂ ਸੇਵਾ ਮੁਕਤ ਹੋ ਗਏ ਹਨ। ਉਨ੍ਹਾਂ ਨੂੰ ਚੀਫ ਆਫ ਡਿਫੈਂਸ ਸਟਾਫ (ਸੀ. ਡੀ. ਐੱਸ.) ਬਣਾਇਆ ਗਿਆ ਹੈ। ਬਿਪਿਨ ਦਾ ਕੰਮ ਤਿੰਨਾਂ ਸੈਨਾਵਾਂ- ਥਲ ਸੈਨਾ, ਜਲ ਸੈਨਾ ਅਤੇ ਹਵਾਈ ਫੌਜ ਨਾਲ ਜੁੜੇ ਮਾਮਲਿਆਂ ਵਿਚ ਰੱਖਿਆ ਮੰਤਰੀ ਨੂੰ ਸਲਾਹ ਦੇਣਾ ਹੈ।