ਦੇਸ਼ ‘ਚ 4 ਸਾਲਾਂ ‘ਚ ਵਧੇ ਜੰਗਲ, ਸਮੁੰਦਰੀ ਖੇਤਰ ਹੋਇਆ ਹਰਿਆ-ਭਰਿਆ

ਨਵੀਂ ਦਿੱਲੀ— ਦੇਸ਼ ‘ਚ ਪਿਛਲੇ 4 ਸਾਲਾਂ ‘ਚ 13 ਹਜ਼ਾਰ ਵਰਗ ਕਿਲੋਮੀਟਰ ਜੰਗਲਾਤ ਖੇਤਰ ਵਧਿਆ ਹੈ। ਇਸ ਦਾ ਖੁਲਾਸਾ ਸੋਮਵਾਰ ਨੂੰ ਜਾਰੀ ਇਕ ਰਿਪੋਰਟ ‘ਚ ਹੋਇਆ। ਭਾਰਤ ‘ਚ ਜੰਗਲਾਂ ਦੀ ਸਥਿਤੀ ‘ਤੇ ਜਾਰੀ ‘ਇੰਡੀਆ ਸਟੇਟ ਆਫ ਫਾਰੈਸਟ ਰਿਪੋਰਟ 2019’ ‘ਚ ਇਹ ਗੱਲ ਸਾਹਮਣੇ ਆਈ ਹੈ। ਇਸ ਨੂੰ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਜਾਰੀ ਕੀਤਾ। ਜਾਵਡੇਕਰ ਨੇ ਕਿਹਾ ਕਿ ਦੁਨੀਆ ‘ਚ ਜਿਨ੍ਹਾਂ ਦੇਸ਼ਾਂ ‘ਚ ਜੰਗਲਾਤ ਖੇਤਰ ਵਧਿਆ ਹੈ, ਉਨ੍ਹਾਂ ‘ਚੋਂ ਭਾਰਤ ਅੱਗੇ ਹੈ। ਦਿੱਲੀ ‘ਚ ਵੀ ਜੰਗਲਾਤ ਖੇਤਰ ਦਾ ਵਿਸਥਾਰ ਹੋਇਆ ਹੈ ਅਤੇ ਸਮੁੰਦਰੀ ਖੇਤਰ ‘ਚ ਵੀ ਜੰਗਲ ਵਧੇ ਹਨ।
ਹਰਿਤ ਖੇਤਰ ‘ਚ ਵਾਧਾ ਰਾਜਧਾਨੀ ਵਾਸੀਆਂ ਲਈ ਚੰਗੀ ਖਬਰ
ਭਾਰਤ ‘ਚ 2017 ਦੀ ਤੁਲਨਾ ‘ਚ 5199 ਵਰਗ ਕਿਲੋਮੀਟਰ ਫਾਰੈਸਟ ਕਵਰ ਅਤੇ ਟ੍ਰੀ ਕਵਰ ‘ਚ ਵਾਧਾ ਹੋਇਆ ਹੈ। ਫਾਰੈਸਟ ਕਵਰ ਜਿੱਥੇ 3976 ਵਰਗ ਕਿਲੋਮੀਟਰ ਵਧਿਆ ਹੈ, ਉੱਥੇ ਹੀ ਟ੍ਰੀ ਕਵਰ 1212 ਵਰਗ ਕਿਲੋਮੀਟਰ ਵਧਿਆ ਹੈ। ਇਹ ਰਿਪੋਰਟ ਹਰ 2 ਸਾਲ ‘ਤੇ ਜਾਰੀ ਹੁੰਦੀ ਹੈ। ਰਿਪੋਰਟ ਅਨੁਸਾਰ ਦੇਸ਼ ‘ਚ ਕੁੱਲ 71,2249 ਵਰਗ ਕਿਲੋਮੀਟਰ ਫਾਰੈਸਟ ਕਵਰ ਯਾਨੀ ਜੰਗਲਾਤ ਖੇਤਰ ਹਨ। ਦਿੱਲੀ ‘ਚ 2017 ‘ਚ ਜੰਗਲਾਤ ਖੇਤਰ 305.41 ਵਰਗ ਕਿਲੋਮੀਟਰ ਸੀ ਜੋ ਇਸ ਵਾਰ 324.44 ਵਰਗ ਕਿਲੋਮੀਟਰ ਹੋ ਗਿਆ। ਦਿੱਲੀ ਦੇ ਹਰਿਤ ਖੇਤਰ ‘ਚ ਵਾਧਾ ਰਾਜਧਾਨੀ ਵਾਸੀਆਂ ਲਈ ਚੰਗੀ ਖਬਰ ਹੈ। 2017 ‘ਚ ਇਹ 20.6 ਫੀਸਦੀ ਤੱਕ ਸੀ, ਜੋ ਹੁਣ 2019 ‘ਚ ਵਧ ਕੇ 21.9 ਫੀਸਦੀ ਤੱਕ ਹੋ ਗਿਆ ਹੈ। ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਦਿੱਲੀ ‘ਚ ਹਰਿਤ ਖੇਤਰ ਵਧ ਰਹੇ ਹਨ। 2015 ‘ਚ ਹਰਿਤ ਖੇਤਰ 20.2 ਫੀਸਦੀ ਸੀ, ਜੋ 2017 ‘ਚ ਵਧ ਕੇ 20.6 ਫੀਸਦੀ ਹੋ ਗਿਆ। ਪਿਛਲੇ 2 ਸਾਲ ‘ਚ ਇਹ ਦਿਸ਼ਾ ‘ਚ ਚੰਗੀ ਤਰੱਕੀ ਹੋਈ ਅਤੇ ਇਹ ਹੁਣ 1.3 ਫੀਸਦੀ ਤੱਕ ਹੋ ਗਿਆ ਹੈ।
ਸਮੁੰਦਰੀ ਖੇਤਰ ਦੇ ਨੇੜੇ-ਤੇੜੇ ਦੇ ਜੰਗਲਾਤ ਖੇਤਰ ਵਾਧਾ ਹੋਇਆ
ਸਮੁੰਦਰੀ ਖੇਤਰ ਦੇ ਨੇੜੇ-ਤੇੜੇ ਦੇ ਜੰਗਲਾਤ ਖੇਤਰ (ਮੇਂਗ੍ਰੋਵ) ‘ਚ ਵੀ 2 ਸਾਲਾਂ ‘ਚ 54 ਵਰਗ ਕਿਲੋਮੀਟਰ ਦਾ ਵਾਧਾ ਹੋਇਆ ਹੈ। ਮੇਂਗ੍ਰੋਵ ‘ਚ ਵਾਧੇ ਵਾਲੇ ਰਾਜਾਂ ‘ਚ ਗੁਜਰਾਤ, ਮਹਾਰਾਸ਼ਟਰ ਅਤੇ ਓਡੀਸ਼ਾ ਸ਼ਾਮਲ ਹਨ। ਦੇਸ਼ ਦੇ ਕੁੱਲ 6.5 ਲੱਖ ਪਿੰਡਾਂ ‘ਚੋਂ 1.7 ਲੱਖ ਪਿੰਡ ਜੰਗਲਾਤ ਖੇਤਰ ਦੇ ਨੇੜੇ-ਤੇੜੇ ਸਥਿਤ ਹਨ। 2017 ‘ਚ ਜੰਗਲ ਤੋਂ ਬਾਹਰ 1,94,507 ਵਰਗ ਕਿਲੋਮੀਟਰ ਜੰਗਲ ਸੀ, ਜੋ ਹੁਣ ਵਧ ਕੇ 1,98,813 ਵਰਗ ਕਿਲੋਮੀਟਰ ਹੋ ਗਿਆ ਹੈ। ਯਾਨੀ 4,306 ਵਰਗ ਕਿਲੋਮੀਟਰ ਦਾ ਵਾਧਾ ਹੋਇਆ।
ਦੇਸ਼ ‘ਚ ਦਰੱਖਤ ਲਗਾਉਣ ਨੂੰ ਲੋਕ ਪੁੰਨ ਮੰਨਦੇ ਹਨ
ਵਾਤਾਵਰਣ ਮੰਤਰੀ ਨੇ ਕਿਹਾ,”ਦੇਸ਼ ‘ਚ ਦਰੱਖਤ ਲਗਾਉਣ ਨੂੰ ਲੋਕ ਪੁੰਨ ਮੰਨਦੇ ਹਨ ਅਤੇ ਦਰੱਖਤ ਕਟਾਈ ਵਿਰੁੱਧ ਇੱਥੇ ਅੰਦੋਲਨ ਚੱਲਦੇ ਹਨ। ਮੈਨੂੰ ਖੁਸ਼ੀ ਹੈ ਕਿ ਫਾਰੈਸਟ ਸਰਵੇ ਆਫ ਇੰਡੀਆ ਦੀ ਤਾਜ਼ਾ ਰਿਪੋਰਟ ‘ਚ ਸਾਬਤ ਹੋਇਆ ਹੈ ਕਿ ਦੁਨੀਆ ਦੇ ਕੁਝ ਦੇਸ਼ ਹਨ, ਜਿੱਥੇ ਜੰਗਲ ਵਧਿਆ ਹੈ, ਉਨ੍ਹਾਂ ‘ਚੋਂ ਭਾਰਤ ਬਹੁਤ ਅੱਗੇ ਹੈ। ਦੇਸ਼ ‘ਚ ਜੰਗਲਾਂ ‘ਚ ਅੱਗ ਲੱਗਣ ਦੀਆਂ ਘਟਨਾਵਾਂ ‘ਚ 20 ਫੀਸਦੀ ਦੀ ਕਮੀ ਆਈ ਹੈ।”
ਇਨ੍ਹਾਂ ਰਾਜਾਂ ‘ਚ ਹੋਇਆ ਸਭ ਤੋਂ ਵਧ ਵਾਧਾ
ਕਰਨਾਟਕ- 1025
ਆਂਧਰਾ ਪ੍ਰਦੇਸ਼- 990
ਕੇਰਲ- 823
ਜੰਮੂ-ਕਸ਼ਮੀਰ- 371
ਹਿਮਾਚਲ ਪ੍ਰਦੇਸ਼- 334