ਮਹਾਰਾਸ਼ਟਰ ਕੈਬਨਿਟ ਦਾ ਵਿਸਥਾਰ : ਅਜੀਤ ਪਵਾਰ ਨੇ ਚੁੱਕੀ ਡਿਪਟੀ ਸੀ. ਐੱਮ.ਵਜੋਂ ਸਹੁੰ

ਮੁੰਬਈ— ਮਹਾਰਾਸ਼ਟਰ ‘ਚ ਸੀ. ਐੱਮ. ਊਧਵ ਠਾਕਰੇ ਦੀ ਅਗਵਾਈ ਵਾਲੀ ਸਰਕਾਰ ‘ਚ ਸੋਮਵਾਰ ਭਾਵ ਅੱਜ ਕੈਬਨਿਟ ਦਾ ਵਿਸਥਾਰ ਹੋ ਗਿਆ ਹੈ। ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੇ ਮੰਤਰੀਆਂ ਨੂੰ ਸਹੁੰ ਚੁੱਕਾਈ। ਐੱਨ. ਸੀ. ਪੀ. ਨੇਤਾ ਅਜੀਤ ਪਵਾਰ ਨੂੰ ਡਿਪਟੀ ਸੀ. ਐੱਮ. ਵਜੋਂ ਸਹੁੰ ਚੁੱਕਾਈ ਗਈ ਹੈ। ਜਦਕਿ ਆਦਿਤਿਯ ਠਾਕਰੇ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨਾਲ ਹੀ ਐੱਨ. ਸੀ. ਪੀ, ਸ਼ਿਵ ਸੈਨਾ ਅਤੇ ਕਾਂਗਰਸ ਦੇ ਕੁੱਲ 36 ਵਿਧਾਇਕਾਂ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਊਧਵ ਠਾਕਰੇ ਸਰਕਾਰ ਦਾ ਪਹਿਲਾ ਕੈਬਨਿਟ ਵਿਸਥਾਰ ਪ੍ਰੋਗਰਾਮ ਵਿਧਾਨ ਭਵਨ ‘ਚ ਕੀਤਾ ਗਿਆ। ਇੱਥੇ ਦੱਸ ਦੇਈਏ ਇਕ ਸ਼ਿਵ ਸੈਨਾ ਤੋਂ ਆਦਿਤਿਯ ਠਾਕਰੇ ਨੇ ਪਹਿਲੀ ਵਾਰ ਚੋਣ ਲੜੀ ਹੈ ਅਤੇ ਉਹ ਵਰਲੀ ਤੋਂ ਚੋਣ ਜਿੱਤ ਕੇ ਆਏ ਹਨ।