ਭਾਜਪਾ ਹਾਈਕਮਾਂਡ ਨੇ ਤਰੁਣ ਚੁੱਘ ਸੌਂਪੀ ਖਾਸ ਜ਼ਿੰਮੇਵਾਰੀ

ਅੰਮ੍ਰਿਤਸਰ : ਪਿਛਲੇ ਦਿਨੀਂ ਭਾਜਪਾ ਹਾਈਕਮਾਂਡ ਨੇ ਲੋਕ ਸਭਾ ਅਤੇ ਵੱਖ-ਵੱਖ ਵਿਧਾਨ ਸਭਾ ਚੋਣਾਂ ‘ਚ ਕੌਮੀ ਸਕੱਤਰ ਤਰੁਣ ਚੁੱਘ ਨੂੰ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪੀਆਂ ਹਨ। ਚੁੱਘ ਨੇ ਆਪਣੀ ਜਥੇਬੰਦਕ ਯੋਗਤਾ, ਸਖਤ ਮਿਹਨਤ ਅਤੇ ਈਮਾਨਦਾਰੀ ਨਾਲ ਪਾਰਟੀ ਹਾਈਕਮਾਂਡ ਨੂੰ ਆਪਣੀ ਕਾਬਲੀਅਤ ਦਿਖਾਈ ਹੈ। ਦਿੱਲੀ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ‘ਚ ਤਰੁਣ ਚੁੱਘ ਪਾਰਟੀ ਦੀ ਫਤਿਹ ਦਿੱਲੀ ਮੁਹਿੰਮ ਨੂੰ ਘੱਟ ਨਹੀਂ ਪੈਣ ਦੇਣਗੇ, ਜਿਸ ਤਹਿਤ ਪਾਰਟੀ ਨੇ ਉਨ੍ਹਾਂ ਨੂੰ ਦਿੱਲੀ ਦੀ ਚੋਣ ਦਾ ਕਨਵੀਨਰ ਨਿਯੁਕਤ ਕੀਤਾ ਹੈ। ਇਸ ਤਹਿਤ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਕਾਰਜਕਾਰੀ ਮੈਂਬਰ ਹੇਮੰਤ ਮਹਿਰਾ ਪਿੰਕੀ, ਲਵਿੰਦਰ ਬੰਟੀ ਤੇ ਸਤੀਸ਼ ਅਗਰਵਾਲ ਨੇ ਸਾਂਝੇ ਤੌਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਰਜਕਾਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਦਾ ਤਹਿ-ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਤਰੁਣ ਚੁੱਘ ਨੂੰ 70 ਮੈਂਬਰੀ ਦਿੱਲੀ ਵਿਧਾਨ ਸਭਾ ਚੋਣਾਂ ‘ਚ ਰਾਜ ਚੋਣ ਮੁਹਿੰਮ ਦਿੱਤੀ ਗਈ ਸੀ। ਆਮ ਵਰਕਰ ਨੂੰ ਆਦਰ ਦੇਣ ਦੇ ਪ੍ਰਤੀਕ ਦੇ ਰੂਪ ‘ਚ ਪੈਟਰਨ ਦੇ ਕੋਆਰਡੀਨੇਟਰ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ।