ਪ੍ਰਦਰਸ਼ਨਕਾਰੀਆਂ ਨੂੰ ਪਾਕਿਸਤਾਨ ਜਾਣ ਲਈ ਕਹਿਣ ਵਾਲੇ ਐੱਸ.ਪੀ. ਦਾ ਵੀਡੀਓ ਵਾਇਰਲ ਮੇਰਠ— ਉੱਤਰ ਪ੍ਰਦੇਸ਼ ਦੇ ਮੇਰਠ ‘ਚ ਸੋਧ ਨਾਗਕਿਤਾ ਕਾਨੂੰਨ ਵਿਰੁੱਧ ਪ੍ਰਦਰਸ਼ਨ ਦੌਰਾਨ ਮੁਸਲਮਾਨਾਂ ਦੇ ਸਮੂਹ ਨੂੰ ਇਕ ਪੁਲਸ ਅਧਿਕਾਰੀ ਵਲੋਂ ਪਾਕਿਸਤਾਨ ਚੱਲੇ ਜਾਣ ਲਈ ਕਹਿਣ ਵਾਲੇ ਵੀਡੀਓ ‘ਤੇ ਵਿਵਾਦ ਪੈਦਾ ਹੋ ਗਿਆ। ਦਰਅਸਲ ਸੀ.ਏ.ਏ. ਨੂੰ ਲੈ ਕੇ 20 ਦਸੰਬਰ ਨੂੰ ਮੇਰਠ ਸ਼ਹਿਰ ‘ਚ ਹੋਏ ਹੰਗਾਮੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪੁਲਸ ਸੁਪਰਡੈਂਟ (ਨਗਰ) ਅਖਿਲੇਸ਼ ਨਾਰਾਇਣ ਸਿੰਘ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਹ ਗੱਲ ਕਹਿੰਦੇ ਹੋਏ ਦਿੱਸ ਰਹੇ ਹਨ। ਵੀਡੀਓ ਇਕ ਮਿੰਟ 43 ਸੈਕਿੰਡ ਦਾ ਹੈ। ਇਸ ਵੀਡੀਓ ‘ਤੇ ਸਮਾਜਵਾਦੀ ਪਾਰਟੀ ਦੇ ਨਗਰ ਵਿਧਾਇਕ ਰਫੀਕ ਅੰਸਾਰੀ ਨੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਇਕ ਸੰਵਿਧਾਨਕ ਅਹੁਦੇ ‘ਤੇ ਬੈਠੇ ਪੁਲਸ ਅਧਿਕਾਰੀ ਨੂੰ ਸਬਰ ਰੱਖਣਾ ਚਾਹੀਦਾ। ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਗੈਰ-ਸੰਵਿਧਾਨਕ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ। ਆਖਰ ਜਿਨ੍ਹਾਂ ਲੋਕਾਂ ਬਾਰੇ ਉਹ ਬੋਲ ਰਹੇ ਹਨ, ਉਹ ਵੀ ਦੇਸ਼ ਦੇ ਹੀ ਲੋਕ ਹਨ। ਐੱਸ.ਪੀ. ਨੇ ਦਿੱਤੀ ਸਫ਼ਾਈ ਵਾਇਰਲ ਹੋਏ ਇਸ ਵੀਡੀਓ ‘ਚ ਪੁਲਸ ਸੁਪਰਡੈਂਟ ਅਕਿਲੇਸ਼ ਨਾਰਾਇਣ ਇਕ ਭਾਈਚਾਰੇ ਦੇ ਲੋਕਾਂ ਨੂੰ ਕਹਿੰਦੇ ਦਿੱਸ ਰਹੇ ਹਨ ਕਿ ਜੋ ਹੋ ਰਿਹੈ ਹੈ ਉਹ ਠੀਕ ਨਹੀਂ ਹੈ। ਇਸ ‘ਤੇ ਉੱਥੇ ਖੜ੍ਹਾ ਇਕ ਵਿਅਕਤੀ ਕਹਿੰਦਾ ਹੈ, ਜੋ ਲੋਕ ਮਾਹੌਲ ਵਿਗਾੜ ਰਹੇ ਹਨ, ਉਹ ਗਲਤ ਹੈ। ਇਸ ‘ਤੇ ਅਧਿਕਾਰੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਕਹਿ ਦਿਓ, ਉਹ ਦੂਜੇ ਦੇਸ਼ ਚੱਲੇ ਜਾਣ। ਕੋਈ ਗਲਤ ਗੱਲ ਮਨਜ਼ੂਰ ਨਹੀਂ ਹੋਵੇਗੀ। ਇਸ ਸੰਬੰਧ ‘ਚ ਸਥਾਨਕ ਮੀਡੀਆ ਨੂੰ ਸਫ਼ਾਈ ਦਿੰਦੇ ਹੋਏ ਐੱਸ.ਪੀ. ਨੇ ਕਿਹਾ ਕਿ ਜੋ ਕੁਝ ਵੀ ਵੀਡੀਓ ‘ਚ ਸੁਣਿਆ ਗਿਆ ਹੈ ਕਿ ਉਹ ਪ੍ਰਦਰਸ਼ਨਕਾਰੀਆਂ ਦੇ ਉਸ ਸਮੂਹ ਨੂੰ ਜਵਾਬ ਸੀ, ਜੋ ਪਾਕਿਸਤਾਨ ਦੇ ਸਮਰਥਨ ‘ਚ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਗਾ ਰਹੇ ਸਨ। ਉਨ੍ਹਾਂ ਨੇ ਕਿਹਾ,”ਪ੍ਰਤੀਕਿਰਿਆ ਸਵਰੂਪ, ਮੈਂ ਇਹ ਸਲਾਹ ਦਿੱਤੀ ਕਿ ਇਹ ਬਿਹਤਰ ਹੋਵੇਗਾ ਕਿ ਉੱਥੇ ਚੱਲੇ ਜਾਣ, ਜਿੱਥੋਂ ਦੇ ਸਮਰਥਨ ‘ਚ ਉਹ ਨਾਅਰੇ ਲੱਗਾ ਰਹੇ ਸਨ।” ਏ.ਡੀ.ਜੀ. ਨੇ ਕੀਤਾ ਐੱਸ.ਪੀ. ਦਾ ਬਚਾਅ ਉੱਥੇ ਹੀ ਮੇਰਠ ਜੋਨ ਦੇ ਏ.ਡੀ.ਜੀ. ਪ੍ਰਸ਼ਾਂਤ ਕੁਮਾਰ ਨੇ ਐੱਸ.ਪੀ. ਦਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਵਾਇਰਲ ਹੋਈ ਵੀਡੀਓ ਬੀਤੇ 20 ਦਸੰਬਰ ਨੂੰ ਮੇਰਠ ਸ਼ਹਿਰ ‘ਚ ਹੋਏ ਹੰਗਾਮੇ ਤੋਂ ਬਾਅਦ ਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤੱਤ ਇਹ ਹੈ ਕਿ ਉੱਥੇ ਭਾਰਤ ਵਿਰੋਧੀ ਅਤੇ ਗੁਆਂਢੀ ਦੇਸ਼ ਜ਼ਿੰਦਾਬਾਦ ਦੇ ਨਾਅਰੇ ਲੱਗਾ ਰਹੇ ਸਨ ਅਤੇ ਕੁਝ ਲੋਕ ਪਾਪੁਲਰ ਫਰੰਟ ਆਫ ਇੰਡੀਆ (ਪੀ.ਐੱਫ.ਆਈ.) ਅਤੇ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ (ਐੱਸ.ਡੀ.ਪੀ.ਆਈ.) ਦੇ ਇਤਰਾਜ਼ਯੋਗ ਪਰਚੇ ਵੰਡ ਰਹੇ ਸਨ। ਇਸ ਸੂਚਨਾ ‘ਤੇ ਐੱਸ.ਪੀ. ਅਤੇ ਏ.ਡੀ.ਐੱਮ. ਮੌਕੇ ‘ਤੇ ਗਏ ਸਨ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਸੀ ਕਿ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਕਿਤੇ ਵੀ ਜਾਓ ਪਰ ਇੱਥੇ ਹੰਗਾਮਾ ਨਾ ਕਰੋ। 20 ਦਸੰਬਰ ਨੂੰ ਹੋਇਆ ਸੀ ਭਾਰੀ ਬਵਾਲ ਦੱਸਣਯੋਗ ਹੈ ਕਿ ਸੋਧ ਨਾਗਰਿਕਤਾ ਕਾਨੂੰਨ ਦੇ ਵਿਰੋਧ ‘ਚ ਮੇਰਠ ‘ਚ 20 ਦਸੰਬਰ ਨੂੰ ਭਾਰੀ ਬਵਾਲ ਹੋਇਆ ਸੀ। ਮੇਰਠ ‘ਚ ਗੋਲੀ ਲੱਗਣ ਨਾਲ 5 ਨੌਜਵਾਨਾਂ ਦੀ ਮੌਤ ਹੋ ਗਈ ਸੀ। ਪ੍ਰਦਰਸ਼ਨਕਾਰੀਆਂ ਨੇ ਪੁਲਸ ਦੀਆਂ 2 ਦਰਜਨ ਤੋਂ ਵਧ ਗੱਡੀਆਂ ਨੂੰ ਫੂਕ ਦਿੱਤਾ ਸੀ। ਜੰਮ ਕੇ ਪੱਥਰ ਅਤੇ ਫਾਇਰਿੰਗ ਕੀਤੀ ਗਈ।

ਮੇਰਠ— ਉੱਤਰ ਪ੍ਰਦੇਸ਼ ਦੇ ਮੇਰਠ ‘ਚ ਸੋਧ ਨਾਗਕਿਤਾ ਕਾਨੂੰਨ ਵਿਰੁੱਧ ਪ੍ਰਦਰਸ਼ਨ ਦੌਰਾਨ ਮੁਸਲਮਾਨਾਂ ਦੇ ਸਮੂਹ ਨੂੰ ਇਕ ਪੁਲਸ ਅਧਿਕਾਰੀ ਵਲੋਂ ਪਾਕਿਸਤਾਨ ਚੱਲੇ ਜਾਣ ਲਈ ਕਹਿਣ ਵਾਲੇ ਵੀਡੀਓ ‘ਤੇ ਵਿਵਾਦ ਪੈਦਾ ਹੋ ਗਿਆ। ਦਰਅਸਲ ਸੀ.ਏ.ਏ. ਨੂੰ ਲੈ ਕੇ 20 ਦਸੰਬਰ ਨੂੰ ਮੇਰਠ ਸ਼ਹਿਰ ‘ਚ ਹੋਏ ਹੰਗਾਮੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪੁਲਸ ਸੁਪਰਡੈਂਟ (ਨਗਰ) ਅਖਿਲੇਸ਼ ਨਾਰਾਇਣ ਸਿੰਘ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਹ ਗੱਲ ਕਹਿੰਦੇ ਹੋਏ ਦਿੱਸ ਰਹੇ ਹਨ। ਵੀਡੀਓ ਇਕ ਮਿੰਟ 43 ਸੈਕਿੰਡ ਦਾ ਹੈ। ਇਸ ਵੀਡੀਓ ‘ਤੇ ਸਮਾਜਵਾਦੀ ਪਾਰਟੀ ਦੇ ਨਗਰ ਵਿਧਾਇਕ ਰਫੀਕ ਅੰਸਾਰੀ ਨੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਇਕ ਸੰਵਿਧਾਨਕ ਅਹੁਦੇ ‘ਤੇ ਬੈਠੇ ਪੁਲਸ ਅਧਿਕਾਰੀ ਨੂੰ ਸਬਰ ਰੱਖਣਾ ਚਾਹੀਦਾ। ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਗੈਰ-ਸੰਵਿਧਾਨਕ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ। ਆਖਰ ਜਿਨ੍ਹਾਂ ਲੋਕਾਂ ਬਾਰੇ ਉਹ ਬੋਲ ਰਹੇ ਹਨ, ਉਹ ਵੀ ਦੇਸ਼ ਦੇ ਹੀ ਲੋਕ ਹਨ।
ਐੱਸ.ਪੀ. ਨੇ ਦਿੱਤੀ ਸਫ਼ਾਈ
ਵਾਇਰਲ ਹੋਏ ਇਸ ਵੀਡੀਓ ‘ਚ ਪੁਲਸ ਸੁਪਰਡੈਂਟ ਅਕਿਲੇਸ਼ ਨਾਰਾਇਣ ਇਕ ਭਾਈਚਾਰੇ ਦੇ ਲੋਕਾਂ ਨੂੰ ਕਹਿੰਦੇ ਦਿੱਸ ਰਹੇ ਹਨ ਕਿ ਜੋ ਹੋ ਰਿਹੈ ਹੈ ਉਹ ਠੀਕ ਨਹੀਂ ਹੈ। ਇਸ ‘ਤੇ ਉੱਥੇ ਖੜ੍ਹਾ ਇਕ ਵਿਅਕਤੀ ਕਹਿੰਦਾ ਹੈ, ਜੋ ਲੋਕ ਮਾਹੌਲ ਵਿਗਾੜ ਰਹੇ ਹਨ, ਉਹ ਗਲਤ ਹੈ। ਇਸ ‘ਤੇ ਅਧਿਕਾਰੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਕਹਿ ਦਿਓ, ਉਹ ਦੂਜੇ ਦੇਸ਼ ਚੱਲੇ ਜਾਣ। ਕੋਈ ਗਲਤ ਗੱਲ ਮਨਜ਼ੂਰ ਨਹੀਂ ਹੋਵੇਗੀ। ਇਸ ਸੰਬੰਧ ‘ਚ ਸਥਾਨਕ ਮੀਡੀਆ ਨੂੰ ਸਫ਼ਾਈ ਦਿੰਦੇ ਹੋਏ ਐੱਸ.ਪੀ. ਨੇ ਕਿਹਾ ਕਿ ਜੋ ਕੁਝ ਵੀ ਵੀਡੀਓ ‘ਚ ਸੁਣਿਆ ਗਿਆ ਹੈ ਕਿ ਉਹ ਪ੍ਰਦਰਸ਼ਨਕਾਰੀਆਂ ਦੇ ਉਸ ਸਮੂਹ ਨੂੰ ਜਵਾਬ ਸੀ, ਜੋ ਪਾਕਿਸਤਾਨ ਦੇ ਸਮਰਥਨ ‘ਚ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਗਾ ਰਹੇ ਸਨ। ਉਨ੍ਹਾਂ ਨੇ ਕਿਹਾ,”ਪ੍ਰਤੀਕਿਰਿਆ ਸਵਰੂਪ, ਮੈਂ ਇਹ ਸਲਾਹ ਦਿੱਤੀ ਕਿ ਇਹ ਬਿਹਤਰ ਹੋਵੇਗਾ ਕਿ ਉੱਥੇ ਚੱਲੇ ਜਾਣ, ਜਿੱਥੋਂ ਦੇ ਸਮਰਥਨ ‘ਚ ਉਹ ਨਾਅਰੇ ਲੱਗਾ ਰਹੇ ਸਨ।”
ਏ.ਡੀ.ਜੀ. ਨੇ ਕੀਤਾ ਐੱਸ.ਪੀ. ਦਾ ਬਚਾਅ
ਉੱਥੇ ਹੀ ਮੇਰਠ ਜੋਨ ਦੇ ਏ.ਡੀ.ਜੀ. ਪ੍ਰਸ਼ਾਂਤ ਕੁਮਾਰ ਨੇ ਐੱਸ.ਪੀ. ਦਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਵਾਇਰਲ ਹੋਈ ਵੀਡੀਓ ਬੀਤੇ 20 ਦਸੰਬਰ ਨੂੰ ਮੇਰਠ ਸ਼ਹਿਰ ‘ਚ ਹੋਏ ਹੰਗਾਮੇ ਤੋਂ ਬਾਅਦ ਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤੱਤ ਇਹ ਹੈ ਕਿ ਉੱਥੇ ਭਾਰਤ ਵਿਰੋਧੀ ਅਤੇ ਗੁਆਂਢੀ ਦੇਸ਼ ਜ਼ਿੰਦਾਬਾਦ ਦੇ ਨਾਅਰੇ ਲੱਗਾ ਰਹੇ ਸਨ ਅਤੇ ਕੁਝ ਲੋਕ ਪਾਪੁਲਰ ਫਰੰਟ ਆਫ ਇੰਡੀਆ (ਪੀ.ਐੱਫ.ਆਈ.) ਅਤੇ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ (ਐੱਸ.ਡੀ.ਪੀ.ਆਈ.) ਦੇ ਇਤਰਾਜ਼ਯੋਗ ਪਰਚੇ ਵੰਡ ਰਹੇ ਸਨ। ਇਸ ਸੂਚਨਾ ‘ਤੇ ਐੱਸ.ਪੀ. ਅਤੇ ਏ.ਡੀ.ਐੱਮ. ਮੌਕੇ ‘ਤੇ ਗਏ ਸਨ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਸੀ ਕਿ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਕਿਤੇ ਵੀ ਜਾਓ ਪਰ ਇੱਥੇ ਹੰਗਾਮਾ ਨਾ ਕਰੋ।
20 ਦਸੰਬਰ ਨੂੰ ਹੋਇਆ ਸੀ ਭਾਰੀ ਬਵਾਲ
ਦੱਸਣਯੋਗ ਹੈ ਕਿ ਸੋਧ ਨਾਗਰਿਕਤਾ ਕਾਨੂੰਨ ਦੇ ਵਿਰੋਧ ‘ਚ ਮੇਰਠ ‘ਚ 20 ਦਸੰਬਰ ਨੂੰ ਭਾਰੀ ਬਵਾਲ ਹੋਇਆ ਸੀ। ਮੇਰਠ ‘ਚ ਗੋਲੀ ਲੱਗਣ ਨਾਲ 5 ਨੌਜਵਾਨਾਂ ਦੀ ਮੌਤ ਹੋ ਗਈ ਸੀ। ਪ੍ਰਦਰਸ਼ਨਕਾਰੀਆਂ ਨੇ ਪੁਲਸ ਦੀਆਂ 2 ਦਰਜਨ ਤੋਂ ਵਧ ਗੱਡੀਆਂ ਨੂੰ ਫੂਕ ਦਿੱਤਾ ਸੀ। ਜੰਮ ਕੇ ਪੱਥਰ ਅਤੇ ਫਾਇਰਿੰਗ ਕੀਤੀ ਗਈ।