ਚਿਦਾਂਬਰਮ ਦਾ ਦਾਅਵਾ : ED ਕਿਸੇ ਜਾਇਦਾਦ ਜਾਂ ਖਾਤੇ ਬਾਰੇ ਇਕ ਵੀ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ

ਨਵੀਂ ਦਿੱਲੀ — ਆਈ.ਐਨ.ਐਕਸ. ਮੀਡੀਆ ਭ੍ਰਿਸ਼ਟਾਚਾਰ ਮਾਮਲੇ ‘ਚ ਗ੍ਰਿਫਤਾਰ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ(ਈ.ਡੀ.) ਉਨ੍ਹਾਂ ਨਾਲ ਜੁੜੀ ਕਿਸੇ ਵੀ ਜਾਇਦਾਦ ਜਾਂ ਖਾਤੇ ਨੂੰ ਲੈ ਕੇ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਚਿਦਾਂਬਰਮ ਵਲੋਂ ਉਨ੍ਹਾਂ ਦੇ ਪਰਿਵਾਰ ਨੇ ਇਹ ਟਵੀਟ ਕੀਤਾ।
ਉਨ੍ਹਾਂ ਨੇ ਕਿਹਾ, ‘ED ਵਲੋਂ ਪਿਛਲੇ ਤਿੰਨ ਸਾਲ ਤੋਂ ਕਈ ਜਾਇਦਾਦਾਂ ਅਤੇ ਖਾਤਿਆਂ ਬਾਰੇ ਗੱਲਾਂ ਬਣਾਈਆਂ ਜਾ ਰਹੀਆਂ ਹਨ। ਪਿਛਲੇ 16 ਦਿਨਾਂ ਦੀ ਪੁੱਛਗਿੱਛ ਦੌਰਾਨ ED ਕਿਸੇ ਇਕ ਜਾਇਦਾਦ ਜਾਂ ਖਾਤੇ ਨੂੰ ਲੈ ਕੇ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਨਾ ਹੀ ਮੇਰੇ ਕੋਲੋਂ ਇਹ ਸਵਾਲ ਪੁੱਛਿਆ ਗਿਆ ਕਿ ਕੀ ਮੈਂ ਇਨ੍ਹਾਂ ਜਾਇਦਾਦਾਂ ਦਾ ਮਾਲਕ ਹਾਂ ਜਾਂ ਫਿਰ ਇਨ੍ਹਾਂ ਜਾਇਦਾਦਾਂ ਜਾਂ ਖਾਤਿਆਂ ਨਾਲ ਮੇਰਾ ਕੋਈ ਸੰਬੰਧ ਹੈ?’ ਸਾਬਕਾ ਮੰਤਰੀ ਨੇ ਕਿਹਾ,’ਮੈਨੂੰ ਪੂਰਾ ਭਰੋਸਾ ਹੈ ਕਿ ਪੂਰਾ ਇਨਸਾਫ ਹੋਵੇਗਾ।’