ਮਾਰਸ਼ਲਾਂ ਦੀ ਡਰੈੱਸ ਫੌਜ ਦੀ ਵਰਦੀ ਵਾਂਗ ਨਹੀਂ ਦਿੱਸਣੀ ਚਾਹੀਦੀ : ਵੈਂਕਈਆ ਨਾਇਡੂ

ਨਵੀਂ ਦਿੱਲੀ— ਰਾਜ ਸਭਾ ਦੇ ਮਾਰਸ਼ਲਾਂ ਦੀ ਨਵੀਂ ਡਰੈੱਸ ਦੇ ਸੰਬੰਧ ‘ਚ ਸਪੀਕਰ ਐੱਮ. ਵੈਂਕਈਆ ਨਾਇਡੂ ਨੇ ਵੀਰਵਾਰ ਨੂੰ ਕਿਹਾ ਕਿ ਇਹ ਫੌਜ ਦੀ ਵਰਦੀ ਵਾਂਗ ਨਹੀਂ ਦਿੱਸਣੀ ਚਾਹੀਦੀ ਅਤੇ ਇਸ ਸੰਬੰਧ ‘ਚ ਪ੍ਰਕਿਰਿਆ ਚੱਲ ਰਹੀ ਹੈ। ਉੱਚ ਸਦਨ ਦੀ ਸਵੇਰੇ ਬੈਠਕ ਸ਼ੁਰੂ ਹੋਣ ‘ਤੇ ਕੁਝ ਮੈਂਬਰਾਂ ਨੇ ਮਾਰਸ਼ਲਾਂ ਦੀ ਡਰੈੱਸ ਦਾ ਮੁੱਦਾ ਚੁੱਕਣ ਦੀ ਕੋਸ਼ਿਸ਼ ਕੀਤੀ। ਇਸ ‘ਤੇ ਸਪੀਕਰ ਨਾਇਡੂ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਕਿਹਾ ਹੈ ਕਿ ਡਰੈੱਸ ਫੌਜ ਦੀ ਵਰਦੀ ਵਾਂਗ ਨਹੀਂ ਦਿੱਸਣੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਇਸ ਲਈ ਪ੍ਰਕਿਰਿਆ ਚੱਲ ਰਹੀ ਹੈ।
ਦੱਸਣਯੋਗ ਹੈ ਕਿ ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਸ਼ੁਰੂਆਤ 18 ਨਵੰਬਰ ਨੂੰ ਹੋਈ ਅਤੇ ਉਸ ਦਿਨ ਆਸਣ ਦੀ ਮਦਦ ਲਈ ਮੌਜੂਦ ਰਹਿਣ ਵਾਲੇ ਮਾਰਸ਼ਲ ਇਕਦਮ ਨਵੇਂ ਰੂਪ ‘ਚ ਨਜ਼ਰ ਆਏ। ਇਨ੍ਹਾਂ ਮਾਰਸ਼ਲਾਂ ਦੀ ਵਰਦੀ ‘ਚ ਕੀਤੀ ਗਈ ਤਬਦੀਲੀ ਦੀ ਕੁਝ ਸਾਬਕਾ ਫੌਜ ਅਧਿਕਾਰੀਆਂ ਅਤੇ ਨੇਤਾਵਾਂ ਨੇ ਆਲੋਚਨਾ ਕੀਤੀ ਸੀ। ਇਸ ਤੋਂ ਬਾਅਦ ਸਪੀਕਰ ਨਾਇਡੂ ਨੇ ਮੰਗਲਵਾਰ ਨੂੰ ਇਨ੍ਹਾਂ ਦੀ ਵਰਦੀ ‘ਚ ਤਬਦੀਲੀ ਦੀ ਸਮੀਖਿਆ ਦੇ ਆਦੇਸ਼ ਦਿੱਤੇ ਸਨ।