ਔਜਲਾ ਨੇ ਚੁੱਕਿਆ ਪਾਕਿ ਨਾਲ ਵਪਾਰ ਦਾ ਮੁੱਦਾ, ਹੋਰ ਮੁੱਖ ਮੁੱਦੇ ਵੀ ਉਠਾਏ

ਨਵੀਂ ਦਿੱਲੀ— ਲੋਕ ਸਭਾ ‘ਚ ਅੱਜ ਯਾਨੀ ਮੰਗਲਵਾਰ ਨੂੰ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਰਜਲਾ ਨੇ ਪਾਕਿਸਤਾਨ ਨਾਲ ਬੰਦ ਹੋਏ ਵਪਾਰ ਨੂੰ ਮੁੜ ਖੋਲ੍ਹਣ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਮੁੜ ਵਪਾਰ ਖੁੱਲ੍ਹਣਾ ਚਾਹੀਦਾ। ਉਨ੍ਹਾਂ ਨੇ ਇਸ ਦੌਰਾਨ ਕਰਤਾਰਪੁਰ ਲਾਂਘੇ ਦੀ ਫੀਸ ਦਾ ਮੁੱਦਾ ਵੀ ਚੁੱਕਿਆ। ਪੁਲਵਾਮਾ ਹਮਲੇ ਮਗਰੋਂ ਦੋਹਾਂ ਦੇਸ਼ਾਂ ਵਿਚਾਲੇ ਇਹ ਵਪਾਰ ਬੰਦ ਹੋ ਗਿਆ ਸੀ। ਨਵਜੋਤ ਸਿੱਧੂ ਨੇ ਵੀ ਲਾਂਘੇ ਦੇ ਉਦਘਾਟਨ ਸਮੇਂ ਇਹ ਮੁੱਦਾ ਚੁੱਕਿਆ ਸੀ।