ਇਸਰੋ ਲਾਂਚ ਕਰੇਗਾ ਕਾਰਟੋਸੈੱਟ-3, ਪੁਲਾੜ ਤੋਂ ਕਰੇਗਾ ਸਰਹੱਦ ਦੀ ਨਿਗਰਾਨੀ

ਨਵੀਂ ਦਿੱਲੀ— ਇੰਡੀਅਨ ਸਪੇਸ ਰਿਸਰਚ ਆਰਗਨਾਈਜੇਸ਼ਨ (ਇਸਰੋ) ਹੁਣ 3 ਅਰਥ ਆਬਜਰਵੇਸ਼ਨ ਜਾਂ ਸਰਵਿਸਲਾਂਸ ਸੈਟੇਲਾਈਟ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਨ੍ਹਾਂ ‘ਚੋਂ ਇਕ ਸੈਟੇਲਾਈਟ 25 ਨਵੰਬਰ ਨੂੰ ਲਾਂਚ ਕੀਤਾ ਜਾਵੇਗਾ, ਜਦਕਿ 2 ਸੈਟੇਲਾਈਟ ਦਸੰਬਰ ‘ਚ ਲਾਂਚ ਕੀਤੇ ਜਾਣੇ ਹਨ। ਇਨ੍ਹਾਂ ਸੈਟੇਲਾਈਟ ਨੂੰ ਬਾਰਡਰ ਸਕਿਓਰਿਟੀ ਲਈ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਸਰਹੱਦੀ ਸੁਰੱਖਿਆ ਲਈ ਇਹ ਸੈਟੇਲਾਈਟ ਪੁਲਾੜ ‘ਚ ਭਾਰਤ ਦੀ ਅੱਖ ਦਾ ਕੰਮ ਕਰਨਗੇ। ਇਸ ਤੋਂ ਇਲਾਵਾ ਪੀ.ਐੱਸ.ਐੱਲ.ਵੀ. 3 ਪ੍ਰਾਇਮਰੀ ਸੈਟੇਲਾਈ, 2 ਦਰਜਨ ਵਿਦੇਸ਼ੀ ਨੈਨੋ ਅਤੇ ਮਾਈਕ੍ਰੋ ਸੈਟੇਲਾਈਟ ਵੀ ਲੈ ਕੇ ਜਾਵੇਗਾ। ਪੀ.ਐੱਸ.ਐੱਲ.ਵੀ. ਸੀ-47 ਰਾਕੇਟ ਨੂੰ ਸ਼੍ਰੀਹਰਿਕੋਟਾ ਤੋਂ 25 ਨਵੰਬਰ ਨੂੰ 9.28 ਵਜੇ ਲਾਂਚ ਕੀਤਾ ਜਾਣਾ ਹੈ। ਇਹ ਪੀ.ਐੱਸ.ਐੱਲ.ਵੀ. ਆਪਣੇ ਨਾਲ ਥਰਡ ਜਨਰੇਸ਼ਨ ਦੀ ਅਰਥ ਇਮੇਜਿੰਗ ਸੈਟੇਲਾਈਟ ਕਾਰਟੋਸੈੱਟ-3 ਅਤੇ ਅਮਰੀਕਾ ਦੇ 13 ਕਮਰਸ਼ਲ ਸੈਟੇਲਾਈਟ ਲੈ ਕੇ ਜਾਵੇਗਾ। ਇਸਰੋ ਦਾ ਕਹਿਣਾ ਹੈ ਕਿ 13 ਅਮਰੀਕੀ ਨੈਨੋਸੈਟੇਲਾਈਟ ਲਾਂਚ ਕਰਨ ਦੀ ਡੀਲ ਪਹਿਲਾਂ ਹੀ ਹਾਲ ਹੀ ‘ਚ ਬਣਾਈ ਗਈ ਵਪਾਰਕ ਸ਼ਾਖਾ ਨਿਊ ਸਪੇਸ ਇੰਡੀਆ ਲਿਮਟਿਡ ਨੇ ਕੀਤੀ ਸੀ। ਕਾਰਟਸੈੱਟ-3 ਨੂੰ 509 ਕਿਲੋਮੀਟਰ ਆਰਬਿਟ ‘ਚ ਸਥਾਪਤ ਕੀਤਾ ਜਾਣਾ ਹੈ।
ਇਸ ਤੋਂ ਇਲਾਵਾ ਇਸਰੋ 2 ਹੋਰ ਸਰਵਿਸਲਾਂਸ ਸੈਟੇਲਾਈਟ ਲਾਂਚ ਕਰੇਗਾ। ਰੀਸੈੱਟ-2 ਬੀਆਰ1 ਅਤੇ ਰੀਸੈੱਟ2 ਬੀਆਰ2। ਇਨ੍ਹਾਂ ਪੀ.ਐੱਸ.ਐੱਲ.ਵੀ.ਸੀ.48 ਅਤੇ ਸੀ49 ਦੀ ਮਦਦ ਨਾਲ ਦਸੰਬਰ ‘ਚ ਸ਼੍ਰੀਹਰਿਕੋਟਾ ਤੋਂ ਲਾਂਚ ਕੀਤਾ ਜਾਣਾ ਹੈ। ਇਸ ਤੋਂ ਪਹਿਲਾਂ ਏਜੰਸੀ ਨੇ 22 ਮਈ ਨੂੰ ਰੀਸੈੱਟ-2ਬੀ ਅਤੇ 1 ਅਪ੍ਰੈਲ ਨੂੰ ਈਐੱਮਆਈਸੈੱਟ (ਦੁਸ਼ਮਣ ਦੇ ਰਾਡਾਰ ‘ਤੇ ਨਜ਼ਰ ਰੱਖਣ ਲਈ ਬਣਾਈ ਗਈ ਸੈਟੇਲਾਈਟ) ਲਾਂਚ ਕੀਤੀ ਗਈ ਸੀ। ਉਸ ਦੌਰਾਨ ਚੰਦਰਯਾਨ-2 ਮਿਸ਼ਨ ਕਾਰਨ ਆਪਰੇਸ਼ਨਲ ਸੈਟੇਲਾਈਟ ਦੀ ਲਾਂਚਿੰਗ ‘ਚ ਇੰਨਾ ਸਮਾਂ ਲੱਗਾ। ਇਸਰੋ ਦੇ ਇਤਿਹਾਸ ‘ਚ ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਸ਼੍ਰੀਹਰਿਕੋਟਾ ਤੋਂ ਸਾਲ ‘ਚ ਹੋਏ ਸਾਰੇ ਸੈਟੇਲਾਈਟ ਲਾਂਚ ਫੌਜ ਮਕਸਦ ਨਾਲ ਹੋਏ ਹਨ। ਕਾਰਟੋਸੈੱਟ3 ਪਹਿਲਾਂ ਦੇ ਕਾਰਟੋਸੈੱਟ2 ਤੋਂ ਕਾਫੀ ਐਡਵਾਂਸ ਹੈ। ਇਸ ਦੀ ਰੇਜਾਲੂਸ਼ਨ 0.25 ਜਾਂ 25 ਸੈਂਟੀਮੀਟਰ ਤੱਕ ਹੈ। ਇਸ ਤੋਂ ਪਹਿਲਾਂ ਲਾਂਚ ਕੀਤੀ ਗਈ ਸੈਟੇਲਾਈਟ ਦੀ ਰੇਜਾਲੂਸ਼ਨ ਪਾਵਰ ਇੰਨੀ ਨਹੀਂ ਹੈ।