ਭਾਜਪਾ ਦੇ ਅੱਠ, JJP ਅਤੇ ਆਜ਼ਾਦ ਦੇ ਹਿੱਸੇ ਆਇਆ ਇਕ-ਇਕ ਮੰਤਰੀ

ਚੰਡੀਗੜ੍ਹ—ਹਰਿਆਣਾ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਜਨਨਾਇਕ ਦਨਤਾ ਪਾਰਟੀ (ਜੇ.ਜੇ.ਪੀ) ਸਰਕਾਰ ਦਾ ਅੱਜ ਮੰਤਰੀ ਮੰਡਲ ਵਿਸਥਾਰ ਹੋ ਰਿਹਾ ਹੈ। ਇਸ ਸਮਾਰੋਹ ਦੌਰਾਨ 10 ਮੰਤਰੀ ਸਹੁੰ ਚੁੱਕ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਭਾਜਪਾ ਦੇ ਕੋਟੇ ‘ਚ 8, ਜੇ. ਜੇ. ਪੀ ਦੇ 1 ਅਤੇ 1 ਆਜ਼ਾਦ ਉਮੀਦਵਾਰ ਵਿਧਾਇਕ ਨੂੰ ਮੰਤਰੀ ਬਣਾਇਆ ਗਿਆ ਹੈ। ਇਨ੍ਹਾਂ ਮੰਤਰੀਆਂ ਦੀ ਸਹੁੰ ਚੁੱਕਣ ਦੇ ਨਾਲ ਹੀ ਖੱਟੜ ਸਰਕਾਰ ‘ਚ ਮੰਤਰੀਆਂ ਦੀ ਗਿਣਤੀ 12 (ਮੁੱਖ ਮੰਤਰੀ ਨੂੰ ਲੈ ਕੇ) ਹੋ ਗਈ ਹੈ। ਦੱਸ ਦੇਈਏ ਕਿ ਇਨ੍ਹਾਂ ‘ਚ 6 ਵਿਧਾਇਕਾਂ ਨੇ ਕੈਬਨਿਟ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ ਜਦਕਿ 4 ਵਿਧਾਇਕ ਰਾਜਮੰਤਰੀ ਬਣੇ ਹਨ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਹਰਿਆਣਾ ਰਾਜ ਭਵਨ ‘ਚ ਰਾਜਪਾਲ ਸੱਤਿਆਦੇਵ ਨਰਾਇਣ ਆਰੀਆਂ ਨੇ ਨਵੇਂ ਮੰਤਰੀਆਂ ਨੂੰ ਅਹੁਦਿਆਂ ਦੀ ਸਹੁੰ ਚੁੱਕਾਈ।
ਇਹ ਹਨ ਕੈਬਨਿਟ ਮੰਤਰੀ-
-ਸਭ ਤੋਂ ਪਹਿਲਾਂ ਭਾਜਪਾ ਦੇ ਸੀਨੀਅਰ ਨੇਤਾ ਅਤੇ ਅੰਬਾਲਾ ਛਾਉਣੀ ਤੋਂ ਵਿਧਾਇਕ ਅਨਿਲ ਵਿਜ ਨੇ ਸਹੁੰ ਚੁੱਕੀ
-ਭਾਜਪਾ ਦੇ ਵੱਡੇ ਨੇਤਾ ਅਤੇ ਜਗਾਧਾਰੀ ਤੋਂ ਵਿਧਾਇਤ ਕੰਵਰਪਾਲ ਗੁਰਜਰ ਕੈਬਨਿਟ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ
-ਭਾਜਪਾ ਨੇਤਾ ਅਤੇ ਵਲੱਭਗੜ੍ਹ ਤੋਂ ਵਿਧਾਇਕ ਮੂਲਚੰਦ ਸ਼ਰਮਾ ਨੇ ਕੈਬਨਿਟ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ।
-ਓਮ ਪ੍ਰਕਾਸ਼ ਚੌਟਾਲਾ ਦੇ ਛੋਟੇ ਭਰਾ ਅਤੇ ਰਾਨੀਆ ਤੋਂ ਆਜ਼ਾਦ ਉਮੀਦਵਾਰ ਰਣਜੀਤ ਸਿੰਘ ਨੇ ਕੈਬਨਿਟ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ।
-ਭਾਜਪਾ ਨੇਤਾ ਅਤੇ ਲੋਹਾਰੂ ਸੀਟ ਤੋਂ ਵਿਧਾਇਕ ਜੇ.ਪੀ. ਦਲਾਲ ਨੇ ਕੈਬਨਿਟ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ।
-ਬਾਵਲ ਸੀਟ ਤੋਂ ਭਾਜਪਾ ਵਿਧਾਇਕ ਬਨਵਾਰੀ ਲਾਲ ਨੇ ਕੈਬਨਿਟ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ।
ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ‘ਚ 40 ਸੀਟਾਂ ਜਿੱਤਣ ਵਾਲੀ ਭਾਜਪਾ ਨੇ 10 ਸੀਟਾਂ ਵਾਲੀ ਜੇਜੇਪੀ ਅਤੇ 7 ਆਜ਼ਾਦ ਵਿਧਾਇਕਾਂ ਦੇ ਸਮਰਥਨ ਨਾਲ ਸਰਕਾਰ ਬਣਾਈ ਹੈ।
ਰਾਜ ਮੰਤਰੀ-
-ਨਾਰਨੌਲ ਤੋਂ ਭਾਜਪਾ ਵਿਧਾਇਕ ਓਮ ਪ੍ਰਕਾਸ਼ ਯਾਦਵ ਨੇ ਰਾਜ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ
-ਜਾਟ ਭਾਈਚਾਰੇ ਤੋਂ ਆਉਣ ਵਾਲੀ ਕੈਥਲ ਸੀਟ ਤੋਂ ਭਾਜਪਾ ਵਿਧਾਇਕ ਕਮਲੇਸ਼ ਢਾਂਡਾ ਬਣੇ ਰਾਜ ਮੰਤਰੀ
-ਉਕਲਾਨਾ ਸੀਟ ਤੋਂ ਜੇ.ਜੇ.ਪੀ ਵਿਧਾਇਕ ਅਨੂਪ ਧਾਰਕ ਰਾਜ ਮੰਤਰੀ ਬਣੇ
-ਹਾਕੀ ਖਿਡਾਰੀ ਅਤੇ ਪਿਹੋਵਾ ਤੋਂ ਭਾਜਪਾ ਵਿਧਾਇਕ ਸੰਦੀਪ ਸਿੰਘ ਵੀ ਰਾਜ ਮੰਤਰੀ ਬਣੇ।