TV ਦੇ ਰਿਐਲਿਟੀ ਸ਼ੋਅ ਬਿੱਗ ਬੌਸ 13 ‘ਚ ਪੰਜਾਬੀ ਅਦਾਕਾਰਾ ਅਤੇ ਮੌਡਲ ਸ਼ਹਿਨਾਜ਼ ਕੌਰ ਗਿੱਲ ਅਤੇ ਹਿਮਾਂਸ਼ੀ ਖੁਰਾਨਾ ਖ਼ੂਬ ਪੰਜਾਬੀ ਤੜਕਾ ਲਾ ਰਹੀਆਂ ਹਨ। ਇਹ ਪੰਜਾਬੀ ਤੜਕਾ ਦਰਸ਼ਕਾਂ ਨੂੰ ਖ਼ੂਬ ਪਸੰਦ ਵੀ ਆ ਰਿਹਾ ਹੈ। ਇਸ ਦੌਰਾਨ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਪੰਜਾਬੀ ਸਟਾਰ ਗਿੱਪੀ ਗਰੇਵਾਲ ਦਾ ਸੁਪਰ ਹਿੱਟ ਗੀਤ ਅੰਗਰੇਜੀ ਬੀਟ ਵੱਜ ਰਿਹਾ ਹੈ ਅਤੇ ਇਸ ਗੀਤ ਦੀ ਬੀਟ ਨੇ ਪਰਿਵਾਰ ਦੇ ਸਾਰੇ ਹੀ ਮੈਂਬਰ ਭਾਵੇਂ ਉਹ ਸ਼ਹਿਨਾਜ਼, ਹਿਮਾਂਸ਼ੀ, ਆਰਤੀ, ਸ਼ੈਫ਼ਾਲੀ, ਰਸ਼ਮੀ ਦੇਸਾਈ ਹੋਵੇ, ਸਭ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ ਹੈ। ਇਸ ਗੀਤ ‘ਤੇ ਘਰ ਵਾਲੇ ਭੰਗੜੇ ਪਾਉਂਦੇ ਹੋਏ ਨਜ਼ਰ ਆਏ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਿਹਾ ਹੈ।
ਦੱਸਣਯੋਗ ਹੈ ਕਿ ਬਿੱਗ ਬੌਸ ਦੇ ਘਰ ਦੇ ਸਾਰੇ ਮੈਂਬਰ ਇਸ ਗੀਤ ਦਾ ਖ਼ੂਬ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਅੰਗਰੇਜੀ ਬੀਟ ਗੀਤ ਸਾਲ 2011 ‘ਚ ਰਿਲੀਜ਼ ਹੋਇਆ ਸੀ ਅਤੇ ਇਸ ਗੀਤ ਨੂੰ ਗਿੱਪੀ ਗਰੇਵਾਲ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਸੀ। ਇਸ ਦਾ ਮਿਊਜ਼ਿਕ ਯੋ ਯੋ ਹਨੀ ਸਿੰਘ ਦਾ ਸੀ। ਉਸ ਤੋਂ ਬਾਅਦ ਇਹ ਗੀਤ ਬੌਲੀਵੁਡ ਫ਼ਿਲਮ ਕੌਕਟੇਲ ‘ਚ ਵੀ ਸੁਣਨ ਨੂੰ ਮਿਲਿਆ ਸੀ।