ਪੀ. ਐੱਮ. ਮੋਦੀ ਬ੍ਰਿਕਸ ਸੰਮੇਲਨ ‘ਚ ਹਿੱਸਾ ਲੈਣ ਲਈ ਬ੍ਰਾਜ਼ੀਲ ਹੋਏ ਰਵਾਨਾ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ 11ਵੇਂ ਬ੍ਰਿਕਸ ਸੰਮੇਲਨ ‘ਚ ਹਿੱਸਾ ਲੈਣ ਲਈ ਮੰਗਲਵਾਰ ਭਾਵ ਅੱਜ ਬ੍ਰਾਜ਼ੀਲ ਰਵਾਨਾ ਹੋ ਗਏ ਹਨ। ਬ੍ਰਿਕਸ ਸੰਮੇਲਨ 13-14 ਨਵੰਬਰ ਨੂੰ ਬ੍ਰਾਜ਼ੀਲ ‘ਚ ਆਯੋਜਿਤ ਹੋ ਰਿਹਾ ਹੈ। ਪ੍ਰਧਾਨ ਮੰਤਰੀ ਦਫਤਰ ਤੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਹੈ ਕਿ ਮੋਦੀ 6ਵੀਂ ਵਾਰ ਬ੍ਰਿਕਸ ਸੰਮੇਲਨ ਵਿਚ ਸ਼ਿਰਕਤ ਕਰ ਰਹੇ ਹਨ। ਪਹਿਲੀ ਵਾਰ ਉਨ੍ਹਾਂ ਨੇ 2014 ‘ਚ ਬ੍ਰਾਜ਼ੀਲ ਦੇ ਫੋਰਟਲੀਜਾ ‘ਚ ਸੰਮੇਲਨ ‘ਚ ਹਿੱਸਾ ਲਿਆ ਸੀ।
ਮੋਦੀ ਨੇ ਬ੍ਰਾਜ਼ੀਲ ਰਵਾਨਾ ਹੋਣ ਤੋਂ ਪਹਿਲਾਂ ਟਵੀਟ ਕੀਤਾ, ”ਮੈਂ 13-14 ਨਵੰਬਰ ਨੂੰ ਬ੍ਰਾਜ਼ੀਲ ‘ਚ ਆਯੋਜਿਤ ਹੋ ਰਹੇ ਬ੍ਰਿਕਸ ਸੰਮੇਲਨ ‘ਚ ਹਿੱਸਾ ਲਵਾਂਗਾ। ਇਸ ਸੰਮੇਲਨ ਦੀ ਥੀਮ ਨਵੀਨਤਮ ਭਵਿੱਖ ਅਤੇ ਆਰਥਿਕ ਵਾਧਾ ਹੈ। ਮੈਂ ਬ੍ਰਿਕਸ ਨੇਤਾਵਾਂ ਨਾਲ ਵੱਖ-ਵੱਖ ਵਿਸ਼ਿਆਂ ‘ਤੇ ਵਿਆਪਕ ਸਹਿਯੋਗ ਦੇ ਸੰਬੰਧ ‘ਚ ਚਰਚਾ ਨੂੰ ਲੈ ਕੇ ਭਰੋਸੇਮੰਦ ਹਾਂ।” ਦੌਰੇ ਵਿਚ ਭਾਰਤ ਤੋਂ ਉਦਯੋਗਪਤੀਆਂ ਦਾ ਇਕ ਵੱਡਾ ਵਫ਼ਦ ਵੀ ਮੌਜੂਦ ਰਹਿ ਸਕਦਾ ਹੈ। ਇਹ ਵਫਦ ਬ੍ਰਿਕਸ ਬਿਜ਼ਨੈੱਸ ਫੋਰਮ ਵਿਚ ਵਿਸ਼ੇਸ਼ ਰੂਪ ਨਾਲ ਸ਼ਿਰਕਤ ਕਰੇਗਾ, ਜਿੱਥੇ ਸਾਰੇ 5 ਦੇਸ਼ਾਂ ਦਾ ਵਪਾਰਕ ਸਮੂਹ ਮੌਜੂਦ ਰਹੇਗਾ।