ਨੋਟਬੰਦੀ ਨੇ ਅਰਥਵਿਵਸਥਾ ਨੂੰ ਕੀਤਾ ਤਬਾਹ : ਗਹਿਲੋਤ

ਜੈਪੁਰ – ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 3 ਸਾਲ ਪਹਿਲਾਂ ਐਲਾਨੀ ਗਈ ਨੋਟਬੰਦੀ ਨੇ ਦੇਸ਼ ਦੀ ਅਰਥਵਿਵਸਥਾ ਨੂੰ ਤਬਾਹ ਕਰ ਦਿੱਤਾ ਹੈ। ਇਸ ਕਾਰਣ ਕਈ ਲੋਕਾਂ ਦੀ ਜਾਨ ਵੀ ਚਲੀ ਗਈ।
ਉਨ੍ਹਾਂ ਸੋਮਵਾਰ ਕਈ ਟਵੀਟ ਕਰ ਕੇ ਕਿਹਾ ਕਿ ਕੋਈ ਕਾਲਾ ਧਨ ਵਾਪਸ ਨਹੀਂ ਆਇਆ। ਕਿਸੇ ਨੂੰ ਨਕਲੀ ਕਰੰਸੀ ਦਾ ਵੀ ਪਤਾ ਨਹੀਂ ਲੱਗਾ। ਅੱਤਵਾਦੀ ਹਮਲਿਆਂ ਵਿਚ ਵੀ ਕੋਈ ਕਮੀ ਨਹੀਂ ਹੋਈ। ਨੋਟਬੰਦੀ ਕਾਰਣ ਇਕ ਲੱਖ ਲੋਕਾਂ ਦੀ ਨੌਕਰੀ ਚਲੀ ਗਈ। ਇਹ ਗਿਣਤੀ ਅਜੇ ਵੀ ਵਧਦੀ ਜਾ ਰਹੀ ਹੈ।