ਬੁਮਰਾਹ ਨੇ ਮੈਦਾਨ ‘ਤੇ ਆਪਣੀ ਵਾਪਸੀ ਦੇ ਦਿੱਤੇ ਸੰਕੇਤ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਕਮਰ ਦੀ ਸੱਟ ਦੀ ਵਜ੍ਹਾ ਨਾਲ ਫ਼ਿਲਹਾਲ ਕ੍ਰਿਕਟ ਦੇ ਮੈਦਾਨ ਤੋਂ ਦੂਰ ਹੈ, ਪਰ ਉਹ ਵਾਪਸੀ ਦੀ ਤਾਂਘ ਵੀ ਰੱਖ ਰਿਹੈ। ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਉਸ ਨੇ ਮੈਦਾਨ ‘ਤੇ ਵਾਪਸੀ ਦੇ ਸੰਕੇਤ ਦਿੱਤੇ ਹਨ। ਉਸ ਨੇ ਟਵਿਟਰ ‘ਤੇ ਜਿਮ ‘ਚ ਆਪਣੀ ਫ਼ਿਟਨੈੱਸ ‘ਤੇ ਕੰਮ ਕਰਦੇ ਹੋਏ ਦੀ ਇੱਕ ਤਸਵੀਰ ਪੋਸਟ ਕੀਤੀ ਹੈ ਅਤੇ ਉਸ ਦਾ ਕੈਪਸ਼ਨ ਦਿੱਤਾ ਹੈ ਕਮਿੰਗ ਸੂਨ। ਉਸ ਦੀ ਇਸ ਪੋਸਟ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਉਹ ਮੈਦਾਨ ‘ਤੇ ਵਾਪਸੀ ਲਈ ਕਾਫ਼ੀ ਬੇਚੈਨ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ 24 ਸਤੰਬਰ ਨੂੰ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਜਸਪ੍ਰੀਤ ਬੁਮਰਾਹ ਲੋਅਰ ਬੈਕ ਪੇਨ ਨਾਲ ਜੂਝ ਰਿਹਾ ਹੈ। ਉਸ ਤੋਂ ਬਾਅਦ ਉਸ ਨੂੰ ਸਾਊਥ ਅਫ਼ਰੀਕਾ ਖ਼ਿਲਾਫ਼ ਤਿੰਨ ਮੈਚਾਂ ਦੀ ਟੈੱਸਟ ਸੀਰੀਜ਼ ਤੋਂ ਬਾਹਰ ਹੋਣਾ ਪਿਆ ਸੀ। ਕ੍ਰਿਕਟ ਦੇ ਹਰ ਫ਼ੌਰਮੈਟ ‘ਚ ਟੀਮ ਇੰਡੀਆ ਦੀ ਗੇਂਦਬਾਜ਼ੀ ਦੀ ਜਾਨ ਬਣ ਚੁੱਕੇ ਜਸਪ੍ਰੀਤ ਬੁਮਰਾਹ ਨੇ ਵੈੱਸਟ ਇੰਡੀਜ਼ ‘ਚ ਟੈੱਸਟ ਸੀਰੀਜ਼ ਦੌਰਾਨ ਬਿਹਤਰੀਨ ਗੇਂਦਬਾਜ਼ੀ ਕੀਤੀ ਸੀ। ਬੁਮਰਾਹ ਆਪਣੀ ਸੱਟ ਕਾਰਨ ਬੰਗਲਾਦੇਸ਼ ਖ਼ਿਲਾਫ਼ T-20 ਅਤੇ ਟੈੱਸਟ ਸੀਰੀਜ਼ ਦਾ ਹਿੱਸਾ ਵੀ ਨਹੀਂ।