ਦਿਲ ਦੀ ਬੀਮਾਰੀ ਨਾਲ ਪੀੜਤ ਲੱਖਾਂ ਮਰੀਜ਼ਾਂ ਦੇ ਲਈ ਹਾਰਟ ਮੈਪਿੰਗ ਤਕਨੀਕ ਉਮੀਦ ਦੀ ਕਿਰਣ ਬਣ ਕੇ ਆਈ ਹੈ। ਇਸ ਸਕੈਨਿੰਗ ਤਕਨੀਕ ਦੀ ਮਦਦ ਨਾਲ ਹੁਣ ਸਰਜਨ ਮਰੀਜ਼ਾਂ ਦੇ ਸ਼ਰੀਰ ‘ਚ ਇੱਕ ਖ਼ਾਸ ਤਰ੍ਹਾਂ ਦੇ ਪੇਸਮੇਕਰ ਬਿਲਕੁਲ ਸਹੀ ਥਾਂ ‘ਤੇ ਲਗਾ ਸਕਣਗੇ ਜਿਸ ਨਾਲ ਦਿਲ ਦੀ ਧੜਕਨ ਨੂੰ ਸਹੀ ਤਰੀਕੇ ਨਾਲ ਕੰਟਰੋਲ ਕੀਤਾ ਜਾ ਸਕੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਤਕਨੀਕ ਦੀ ਮਦਦ ਨਾਲ ਮਰੀਜ਼ਾਂ ਨੂੰ ਲੰਬੀ ਅਤੇ ਸਿਹਤਮੰਦ ਜਿੰਦਗੀ ਜੀਉਣ ‘ਚ ਮਦਦ ਮਿਲੇਗੀ।
ਦਿਲ ਦੇ ਮਰੀਜ਼ਾਂ ਲਈ ਮਦਦਗਾਰ – HNS ਫ਼ਾਊਂਡੇਸ਼ਨ ਟਰੱਸਟ ਦੇ ਖੋਜਕਾਰਾਂ ਅਤੇ ਦਿਲ ਦੇ ਮਾਹਰ ਆਲਡੋ ਰਿਨਾਲਡੀ ਨੇ ਕਿਹਾ ਕਿ ਇਸ ਤਕਨੀਕ ਨਾਲ ਹਾਰਟ ਫ਼ੇਲੀਅਰ ਦੇ ਮਰੀਜ਼ਾਂ ਦੇ ਜੀਵਨ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। ਪਹਿਲੀ ਵਾਰ ਇਸ ਮੈਪਿੰਗ ਤਕਨੀਕ ਦੀ ਮਦਦ ਨਾਲ ਇਸ ਪੇਸਮੇਕਰ ਨੂੰ ਬਿਲਕੁਲ ਸਹੀ ਥਾਂ ‘ਤੇ ਲਗਾਉਣ ‘ਚ ਸਮਰਥ ਹੋਏ ਹਨ। ਇਸ ਤਕਨੀਕ ਦੀ ਮਦਦ ਨਾਲ ਸਾਨੂੰ ਮਰੀਜ਼ ਦੇ ਨੁਕਸਾਨੇ ਗਏ ਟਿਸ਼ੂਆਂ ਦੇ ਬਾਰੇ ਜਾਣਕਾਰੀ ਮਿਲ ਸਕਦੀ ਹੈ। ਇਹ ਟਿਸ਼ੂ ਪੇਸਮੇਕਰ ਦੇ ਇਲੈਕਟ੍ਰੀਕਲ ਪਲਸ ਨੂੰ ਸੰਚਾਲਿਤ ਨਹੀ ਕਰ ਪਾਉਂਦੇ।
ਅਜਿਹੇ ਹੁੰਦੇ ਹਨ ਪੇਸਮੇਕਰ – ਸਾਰੇ ਪੇਸਮੇਕਰਾਂ ‘ਚ ਇੱਕ ਛੋਟਾ ਜਿਹਾ ਬੈਟਰੀ ਪੈਕ ਹੁੰਦਾ ਹੈ, ਜਿਸ ਨੂੰ ਕਾਲਰਬੋਨ ਦੇ ਹੇਠਾ ਲਗਾਇਆ ਜਾਂਦਾ ਹੈ। ਇਸ ਨੂੰ ਦਿਲ ਦੀਆਂ ਮਾਸਪੇਸ਼ੀਆ ਨਾਲ ਜੋੜਿਆ ਜਾਂਦਾ ਹੈ ਅਤੇ ਜੋ ਧੜਕਨ ਦੀ ਵਿਸੰਗਤੀਆਂ ਨੂੰ ਪਛਾਣ ਕੇ ਉਸ ਨੂੰ ਦੂਰ ਕਰਨ ਦੇ ਲਈ ਛੋਟੇ ਇਲੈਕਟ੍ਰੀਕਲ ਪੱਲਸ ਛੱਡਦਾ ਹੈ ਤਾਂ ਕਿ ਦਿਲ ਦੀਆਂ ਧੜਕਨਾਂ ਦੀ ਗਤੀ ਨੂੰ ਠੀਕ ਕੀਤਾ ਜਾ ਸਕੇ।
ਨਵੇਂ ਖਾਸ ਤਰ੍ਹਾਂ ਦੇ ਪਾਸਮੇਕਰ ‘ਚ ਤਿੰਨ ਹਿੱਸੇ ਵਾਲੇ ਪੇਸਮੇਕਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨੂੰ ਦਿਲ ਤੋਂ ਉੱਪਰ, ਸੱਜੇ ਪਾਸੇ ਹਿੱਸੇ ‘ਚ ਤੇ ਖੱਬੇ ਪਾਸੇ ਹੇਠਲੇ ਹਿੱਸੇ ‘ਚ ਲਗਾਇਆ ਜਾਂਦਾ ਹੈ। ਇਸ ਦੀ ਮਦਦ ਨਾਲ ਦਿੱਲ ਦੇ ਦੋਵੇਂ ਹਿੱਸੇ ਸਹੀ ਤਰੀਕੇ ਨਾਲ ਕੰਮ ਕਰਦੇ ਹਨ।
ਯੰਤਰ ਲਗਾਉਣਾ ਮੁਸ਼ਕਿਲ – ਪੇਸਮੇਕਰ ਨੂੰ ਬਿਲਕੁਲ ਸਹੀ ਥਾਂ ‘ਤੇ ਲਗਾਉਣਾ ਬਹੁਤ ਮੁਸ਼ਕਿਲ ਕੰਮ ਹੁੰਦਾ ਹੈ। ਜੇਕਰ ਪੇਸਮੇਕਰ ਨੁਕਸਾਨੇ ਜਾਣ ਤਾਂ ਉਨ੍ਹਾਂ ਦਾ ਪ੍ਰਭਾਵ ਘੱਟ ਜਾਂਦਾ ਹੈ ਅਤੇ ਉਹ ਠੀਕ ਤਰ੍ਹਾਂ ਕੰਮ ਨਹੀਂ ਕਰਦਾ। ਹਾਲਾਂਕਿ ਨਵੀਂ ਦਿਲ ਮੈਪਿੰਗ ਤਕਨੀਕ ਦੀ ਮਦਦ ਨਾਲ ਤੀਜੇ ਹਿੱਸੇ ਨੂੰ ਸਹੀ ਥਾਂ ‘ਤੇ ਲਗਾਇਆ ਜਾ ਸਕਦਾ ਹੈ।
ਕੰਬੋਜ