ਸਮੱਗਰੀ: 500 ਗ੍ਰਾਮ ਚਾਵਲ, 200 ਗ੍ਰਾਮ ਮਟਰ ਦੇ ਦਾਣੇ, 200 ਗ੍ਰਾਮ ਫ਼ਰੈਂਚ ਬੀਨਜ਼, 200 ਗ੍ਰਾਮ ਗਾਜਰ, 200 ਗ੍ਰਾਮ ਟਮਾਟਰ, 40 ਗ੍ਰਾਮ ਅਦਰਕ, ਇੱਕ ਚੱਮਚ ਸਾਬਤ ਧਨੀਆ, 10 ਕਸ਼ਮੀਰੀ ਮਿਰਚਾਂ, ਇੱਕ ਗੁੱਛੀ ਹਰਾ ਧਨੀਆ, ਇੱਕ ਚੱਮਚ ਨਮਕ, ਇੱਕ ਚੱਮਚ ਜ਼ੀਰਾ, ਛੇ ਪੀਸ ਆਲੂ, ਛੇ ਪਿਆਜ਼, ਤਲਣ ਲਈ ਘਿਓ ਅਤੇ ਨਮਕ ਲੋੜ ਅਨੁਸਾਰ, ਜ਼ਰੂਰਤ ਪੈਣ ‘ਤੇ ਸੋਇਆ ਸੌਸ ਵੀ ਪਾ ਸਕਦੇ ਹੋ।
ਬਣਾਉਣ ਦੀ ਵਿਧੀ: ਚਾਵਲਾਂ ਨੂੰ ਸਾਫ਼ ਕਰ ਕੇ ਧੋ ਕੇ ਉਬਾਲ ਲਓ। ਫ਼ੇਰ ਉਨ੍ਹਾਂ ਦਾ ਪਾਣੀ ਕੱਢ ਲਓ। ਖੁੰਬਾਂ ਅਤੇ ਮਟਰ ਦੇ ਦਾਣਿਆਂ ਨੂੰ ਹਲਕਾ ਜਿਹਾ ਉਬਾਲ ਲਓ। ਇਸ ਨੂੰ ਇੱਕ ਪਾਸੇ ਰੱਖ ਕੇ ਪਤੀਲੇ ਵਿੱਚ ਤੇਲ ਗਰਮ ਕਰ ਕੇ ਪਤਲੇ ਅਤੇ ਲੰਮੇ ਟੁਕੜਿਆਂ ਵਿੱਚ ਸ਼ਿਮਲਾ ਮਿਰਚ, ਗਾਜ਼ਰ, ਪੱਤਾ ਗੋਭੀ, ਫ਼ਰੈਂਚ ਬੀਨਜ਼ ਅਤੇ ਪਿਆਜ਼ ਨੂੰ ਕੱਟ ਕੇ ਹਲਕਾ ਜਿਹਾ ਭੁੰਨ ਲਓ। ਫ਼ੇਰ ਚਾਵਲ ਅਤੇ ਖੁੰਭਾਂ ਪਾ ਕੇ ਉੱਪਰੋਂ ਨਮਕ ਪਾ ਕੇ ਮਿਸ਼ਰਣ ਚੰਗੀ ਤਰ੍ਹਾਂ ਹਿਲਾਓ। ਪਾਣੀ ਦੇ ਕੁੱਝ ਛਿੱਟੇ ਪਾ ਕੇ ਚਾਹੋ ਤਾਂ ਸੋਇਆ ਸੌਸ ਅਤੇ ਚਿਲੀ ਸੌਸ ਵੀ ਪਾ ਸਕਦੇ ਹੋ। ਤੁਹਾਡਾ ਗ਼ੁਲਾਬੀ ਪੁਲਾਅ ਤਿਆਰ ਹੈ।
ਦਾਲ ਮੱਖਣੀ
ਸਮੱਗਰੀ
ਕਾਲੇ ਮਾਹ 100 ਗ੍ਰਾਮ
ਕਾਲੇ ਛੋਲੇ ਜਾਂ ਰਾਜਮਾਹ 50 ਗ੍ਰਾਮ
ਖਾਣ ਵਾਲਾ ਸੋਡਾ 1/4 ਛੋਟਾ ਚਿਮਚਾ
ਟਮਾਟਰ 4 ਮੀਡੀਅਮ ਅਕਾਰ ਦੇ
ਹਰੀ ਮਿਰਚ 2-3
ਅਦਰਕ 2 ਇੰਚ ਦਾ ਟੁਕੜਾ
ਮੱਖਣ 2-3 ਚੱਮਚੇ
ਦੇਸੀ ਘਿਓ 1 ਜਾਂ 2 ਚੱਮਚੇ
ਜ਼ੀਰਾ 1/2 ਛੋਟਾ ਚੱਮਚ
ਮੇਥੀ 1/4 ਛੋਟਾ ਚੱਮਚਾ
ਹਲਦੀ ਪਾਊਡਰ ਇੱਕ ਚੌਥਾਈ ਛੋਟਾ ਚੱਮਚਾ
ਲਾਲ ਮਿਰਚ ਪਾਊਡਰ ਇੱਕ ਚੌਥਾਈ ਛੋਟਾ ਚੱਮਚਾ
ਗਰਮ ਮਸਾਲਾ ਇੱਕ ਚੌਥਾਈ ਛੋਟਾ ਚੱਮਚਾ
ਨਮਕ ਸਵਾਦ ਅਨੁਸਾਰ
ਹਰਾ ਧਨੀਆ ਅੱਧੀ ਛੋਟੀ ਕਟੋਰੀ
ਵਿਧੀ
ਮਾਹ ਅਤੇ ਰਾਜਮਾਹ ਨੂੰ ਧੋ ਕੇ ਅੱਠ ਘੰਟਿਆਂ ਲਈ ਪਾਣੀ ‘ਚ ਭਿਓਂ ਕੇ ਰੱਖ ਦਿਓ। ਇਨ੍ਹਾਂ ‘ਚੋਂ ਪਾਣੀ ਕੱਢ ਕੇ ਧੋ ਕੇ ਦਾਲਾਂ ਨੂੰ ਕੁਕਰ ‘ਚ ਪਾਓ। ਖਾਣ ਵਾਲਾ ਸੋਡਾ ਅਤੇ ਨਮਕ ਪਾ ਕੇ ਪਾਣੀ ਪਾ ਦਿਓ ਅਤੇ ਦਾਲ ਨੂੰ ਉਬਲਣ ਲਈ ਰੱਖ ਦਿਓ। ਕੁਕਰ ‘ਚ ਸੀਟੀ ਆਉਣ ਤੋਂ ਬਾਅਦ ਗੈਸ ਬੰਦ ਕਰ ਦਿਓ।
ਟਮਾਟਰ, ਹਰੀ ਮਿਰਚ ਅਤੇ ਅਦਰਕ ਛਿੱਲ ਕੇ ਧੋ ਕੇ ਮਿਕਸੀ ‘ਚ ਬਰੀਕ ਪੀਸ ਲਓ। ਕੜਾਹੀ ‘ਚ ਘਿਓ ਗਰਮ ਕਰੋ। ਜ਼ੀਰਾ ਪਾ ਦਿਓ। ਇਸ ਦੇ ਭੁੱਜਣ ਤੋਂ ਬਾਅਦ ਅਦਰਕ, ਹਲਦੀ ਪਾਊਡਰ, ਧਨੀਆ ਪਾਊਡਰ ਅਤੇ ਲਾਲ ਮਿਰਚ ਪਾਊਡਰ ਪਾ ਕੇ ਕੜਛੀ ਨਾਲ ਹਿਲਾਓ। ਇਸ ਮਸਾਲੇ ‘ਚ ਟਮਾਟਰ, ਹਰੀ ਮਿਰਚ ਦਾ ਪੇਸਟ ਅਤੇ ਮੱਖਣ ਪਾ ਦਿਓ। ਇਸ ਨੂੰ ਉਸ ਸਮੇਂ ਤਕ ਭੁੰਨੋ ਜਦੋਂ ਤਕ ਮਸਾਲੇ ਉੱਪਰ ਤੈਰਨ ਨਾ ਲੱਗ ਜਾਣ।
ਇਸ ਮਸਾਲੇ ਨੂੰ ਹੁਣ ਕੁਕਰ ਨੂੰ ਖੋਲ੍ਹ ਕੇ ਦਾਲ ‘ਚ ਮਿਲਾ ਦਿਓ। ਤੁਸੀਂ ਦਾਲ ਨੂੰ ਜਿੰਨਾ ਪਤਲਾ ਜਾਂ ਗਾੜ੍ਹਾ ਰੱਖਣਾ ਚਾਹੁੰਦੇ ਹੋ, ਇਸ ‘ਚ ਉਸ ਅਨੁਸਾਰ ਪਾਣੀ ਮਿਲਾ ਦਿਓ। ਉਬਾਲ ਆਉਣ ਤੋਂ ਬਾਅਦ 3-4 ਮਿੰਟਾਂ ਤਕ ਇਸ ਨੂੰ ਪਕਾਓ। ਗਰਮ ਮਸਾਲਾ ਅਤੇ ਹਰਾ ਧਨੀਆ ਪਾ ਕੇ ਇਸ ਨੂੰ ਹਿਲਾਓ। ਹੁਣ ਦਾਲ ਮਖਣੀ ਤਿਆਰ ਹੈ।