ਲਖਨਊ—ਉਨਾਵ ਜਬਰ ਜ਼ਨਾਹ ਮਾਮਲੇ ‘ਚ ਪੀੜਤਾ ਨਾਲ ਹੋਏ ਸੜਕ ਹਾਦਸੇ ਦੌਰਾਨ ਕੇਦਰੀ ਜਾਂਚ ਬਿਓਰੋ (ਸੀ. ਬੀ. ਆਈ) ਨੇ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਅੱਜ ਭਾਵ ਬੁੱਧਵਾਰ ਨੂੰ ਹੀ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀ. ਬੀ. ਆਈ. ਦੀ ਟੀਮ ਹਾਦਸੇ ਵਾਲੇ ਸਥਾਨ ਰਾਏਬਰੇਲੀ ‘ਚ ਪਹੁੰਚ ਚੁੱਕੀ ਹੈ। ਦੱਸ ਦੇਈਏ ਕਿ ਸੀ. ਬੀ. ਆਈ. ਦੀ ਇਸ ਟੀਮ ‘ਚ ਤਿੰਨ ਮੈਂਬਰ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਉਨਾਵ ਜਬਰ ਜ਼ਨਾਹ ਪੀੜਤਾ ਆਪਣੇ ਚਾਚੇ ਨੂੰ ਰਾਏਬਰੇਲੀ ਜੇਲ ਤੋਂ ਮਿਲ ਕੇ ਵਾਪਸ ਆ ਰਹੀ ਸੀ ਤਾਂ ਰਸਤੇ ‘ਚ ਪੀੜਤਾ ਦੀ ਕਾਰ ਨੂੰ ਇੱਕ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਸੀ। ਹਾਦਸੇ ‘ਚ ਪੀੜਤਾਂ ਦੀ ਮਾਸੀ, ਚਾਚੀ ਸਮੇਤ ਡਰਾਈਵਰ ਦੀ ਮੌਤ ਹੋ ਗਈ ਸੀ ਅਤੇ ਪੀੜਤਾਂ ਸਮੇਤ ਵਕੀਲ ਕਾਫੀ ਗੰਭੀਰ ਹਾਲਤ ‘ਚ ਜ਼ਖਮੀ ਹੋ ਗਏ ਸਨ।