ਬਾਥਰੂਮ ਜਾਣ ਦਾ ਬਹਾਨਾ ਬਣਾ ਕੇ ED ਦਫ਼ਤਰ ਤੋਂ ਫਰਾਰ ਹੋਇਆ ਕਮਲਨਾਥ ਦਾ ਭਾਣਜਾ

ਨਵੀਂ ਦਿੱਲੀ— ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਵੀ.ਵੀ.ਆਈ.ਪੀ. ਹੈਲੀਕਾਪਟਰ ਕੇਸ ਦਾ ਕਥਿਤ ਦੋਸ਼ੀ ਫਰਾਰ ਹੋ ਗਿਆ ਹੈ। ਈ.ਡੀ. ਨੇ ਕਮਲਨਾਥ ਦੇ ਭਾਣਜੇ ਰਤੁਲ ਪੁਰੀ ਨੂੰ ਪੁੱਛ-ਗਿੱਛ ਲਈ ਬੁਲਾਇਆ ਸੀ। ਦੋਸ਼ ਹੈ ਕਿ ਰਤੁਲ ਪੁਰੀ ਪੁੱਛ-ਗਿੱਛ ‘ਚ ਸਹਿਯੋਗੀ ਨਹੀਂ ਕਰ ਰਿਹਾ ਸੀ, ਲਿਹਾਜਾ ਉਸ ਨੂੰ ਗ੍ਰਿਫਤਾਰ ਕਰਨ ਲਈ ਕਿਹਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪੁੱਛ-ਗਿੱਛ ਦੌਰਾਨ ਰਤੁਲ ਨੇ ਬਾਥਰੂਮ ਜਾਣ ਦੀ ਮਨਜ਼ੂਰੀ ਮੰਗੀ। ਉਸ ਨੂੰ ਬਿਨਾਂ ਗਾਰਡ ਦੇ ਬਾਥਰੂਮ ਜਾਣ ਦੀ ਮਨਜ਼ੂਰੀ ਦੇ ਦਿੱਤੀ ਗਈ। ਇਸੇ ਦਾ ਫਾਇਦਾ ਚੁੱਕ ਕੇ ਉਹ ਈ.ਡੀ. ਦਫ਼ਤਰ ਤੋਂ ਦੌੜਨ ‘ਚ ਸਫ਼ਲ ਰਿਹਾ। ਕਾਫੀ ਦੇਰ ਤੱਕ ਜਦੋਂ ਰਾਹੁਤ ਪੁੱਛ-ਗਿੱਛ ਵਾਲੇ ਕਮਰੇ ‘ਚ ਨਹੀਂ ਪਹੁੰਚਿਆ ਤਾਂ ਈ.ਡੀ. ਦੇ ਕਰਮਚਾਰੀਆਂ ਨੇ ਉਸ ਦੀ ਤਲਾਸ਼ ਸ਼ੁਰੂ ਕੀਤੀ ਪਰ ਉਦੋਂ ਪਤਾ ਲੱਗਾ ਕਿ ਉਹ ਦੌੜ ਚੁੱਕਿਆ ਹੈ। ਇਸ ਤੋਂ ਬਾਅਦ ਈ.ਡੀ. ਦਫ਼ਤਰ ‘ਚ ਹੜਕੰਪ ਮਚ ਗਿਆ।
ਦਿੱਲੀ ਪੁਲਸ ਹੁਣ ਰਤੁਲ ਦੀ ਜਾਂਚ ‘ਚ ਜੁਟ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਰਤੁਲ ਨੂੰ ਹਿਰਾਸਤ ‘ਚ ਲੈਣ ਲਈ ਕਨਾਟ ਪਲੇਟ ਦੇ ਇਕ ਹੋਟਲ ‘ਚ ਵੀ ਦਬਿਸ਼ ਦਿੱਤੀ ਗਈ ਪਰ ਸਫ਼ਲਤਾ ਹੱਥ ਨਹੀਂ ਲੱਗੀ। ਹਾਲਾਂਕਿ ਪੁਲਸ ਨੂੰ ਰਤੁਲ ਦੀ ਗੱਡੀ ਅਤੇ ਡਰਾਈਵਰ ਮਿਲ ਗਿਆ ਹੈ। ਪੁਲਸ ਹੁਣ ਡਰਾਈਵਰ ਤੋਂ ਪੁੱਛ-ਗਿੱਛ ਕਰ ਕੇ ਰਤੁਲ ਦੀ ਜਾਣਕਾਰੀ ਜੁਟਾ ਰਹੀ ਹੈ।