ਕਰਨਾਟਕ ‘ਚ ‘ਜੋ ਜਿੱਤਿਆ ਉਹ ਹੀ ਸਿਕੰਦਰ’ : ਨਕਵੀ

ਨਵੀਂ ਦਿੱਲੀ— ਕਰਨਾਟਕ ਵਿਚ ਜੇ. ਡੀ. ਐੱਸ-ਕਾਂਗਰਸ ਸਰਕਾਰ ਡਿੱਗਣ ਨੂੰ ਲੈ ਕੇ ਭਾਜਪਾ ਅਤੇ ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਕਰਨਾਟਕ ‘ਚ ਜੋ ਜਿੱਤਿਆ ਉਹ ਹੀ ਸਿਕੰਦਰ ਹੈ। ਉਨ੍ਹਾਂ ਨੇ ਸੂਬੇ ਵਿਚ ਕਾਂਗਰਸ ਅਤੇ ਜੇ. ਡੀ. ਐੱਸ. ਗਠਜੋੜ ਸਰਕਾਰ ਨੂੰ ਜੁਗਾੜ ਦੀ ਸਰਕਾਰ ਦੱਸਿਆ ਅਤੇ ਕਿਹਾ ਕਿ ਇਹ ਸਰਕਾਰ ਜਨਾਦੇਸ਼ ਦੀ ਮਾਰ ਨਾਲ ਢਹਿ-ਢੇਰੀ ਹੋਈ।
ਦੱਸਣਯੋਗ ਹੈ ਕਿ ਕਰਨਾਟਕ ‘ਚ 14 ਮਹੀਨੇ ਪੁਰਾਣੀ ਐੱਚ. ਡੀ. ਕੁਮਾਰਸਵਾਮੀ ਸਰਕਾਰ ਡਿੱਗ ਗਈ। ਕੁਮਾਰਸਵਾਮੀ ਦੇ ਮੁੱਖ ਮੰਤਰੀ ਵਜੋਂ ਆਪਣਾ 5 ਸਾਲ ਦਾ ਕਾਰਜਕਾਲ ਪੂਰਾ ਨਹੀਂ ਕਰ ਸਕੇ। ਇਸ ਤੋਂ ਪਹਿਲਾਂ ਉਹ 2006 ਵਿਚ 21 ਮਹੀਨੇ ਮੁੱਖ ਮੰਤਰੀ ਰਹੇ ਸਨ। ਇਸ ਵਾਰ ਮਹਿਜ 14 ਮਹੀਨੇ ਹੀ ਸਰਕਾਰ ਚਲਾ ਸਕੇ। ਕਰਨਾਟਕ ਦੀ ਸਿਆਸਤ ‘ਚ ਭੂਚਾਲ ਉਸ ਸਮੇਂ ਆਇਆ ਜਦੋਂ ਪਿਛਲੇ ਦਿਨੀਂ ਕੁਮਾਰਸਵਾਮੀ ਸਰਕਾਰ ਦੇ 31 ਮੰਤਰੀਆਂ ਨੇ ਅਸਤੀਫੇ ਦੇ ਦਿੱਤੇ ਸਨ। ਕੁਮਾਰਸਵਾਮੀ ਦੀ ਸਰਕਾਰ ਕਾਂਗਰਸ-ਜੇ. ਡੀ. ਐੱਸ. ਜੇ ਗਠਜੋੜ ਵਾਲੀ ਸੀ। ਇਹ ਸਰਕਾਰ ਵਿਸ਼ਵਾਸ ਮਤ ਪ੍ਰਸਤਾਵ ਦੌਰਾਨ ਡਿੱਗ ਗਈ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਨੇਤਾ ਬੀ. ਐੱਸ. ਯੇਦੀਯੁਰੱਪਾ ਕਰਨਾਟਕ ਦੇ ਅਗਲੇ ਮੁੱਖ ਮੰਤਰੀ ਬਣ ਸਕਦੇ ਹਨ।