ਜਵਾਨਾਂ ਦੇ ਸਤਿਕਾਰ ਦੀ ਰਾਖੀ ਲਈ ਸਰਕਾਰ ਸਭ ਕੁਝ ਕਰੇਗੀ : ਰਾਜਨਾਥ

ਨਵੀਂ ਦਿੱਲੀ— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਸਰਕਾਰ ਜਵਾਨਾਂ ਦੇ ਸਤਿਕਾਰ ਦੀ ਰਾਖੀ ਲਈ ਸਭ ਕੁਝ ਕਰੇਗੀ। ਕਾਰਗਿਲ ਜੰਗ ਦੇ 20 ਸਾਲ ਪੂਰੇ ਹੋਣ ‘ਤੇ ਇੱਥੇ ਆਯੋਜਿਤ ਇਕ ਪ੍ਰੋਗਰਾਮ ‘ਚ ਉਨ੍ਹਾਂ ਕਿਹਾ ਕਿ ਸਰਕਾਰ ਜਵਾਨਾਂ ਦੀ ਇੱਜ਼ਤ-ਮਾਣ ਨੂੰ ਕਿਸੇ ਤਰ੍ਹਾਂ ਦੀ ਠੇਸ ਨਹੀਂ ਵੱਜਣ ਦੇਵੇਗੀ।
ਉਕਤ ਪ੍ਰੋਗਰਾਮ, ਜਿਸ ਵਿਚ ਕਾਰਗਿਲ ਦੀ ਜੰਗ ਵਿਚ ਹਿੱਸਾ ਲੈ ਚੁੱਕੇ ਜਵਾਨ ਤੇ ਹੋਰ ਸ਼ਹੀਦਾਂ ਦੀਆਂ ਵਿਧਵਾਵਾਂ ਸ਼ਾਮਲ ਸਨ, ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਅਸੀਂ ਜੋ ਕੁਝ ਵੀ ਕਰ ਸਕਦੇ ਹਾਂ, ਉਹ ਘੱਟ ਹੈ। ਮੈਂ ਇਥੇ ਮੌਜੂਦ ਸਭ ਜੰਗੀ ਵਿਧਵਾਵਾਂ ਨੂੰ ਨਮਨ ਕਰਦਾ ਹਾਂ। ਆਪਣੇ ਜਵਾਨਾਂ ਦੀ ਸ਼ਹੀਦੀ ‘ਤੇ ਮਾਣ ਕਰਦਾ ਹਾਂ। ਉਨ੍ਹਾਂ ਇਕ ਦਿਨ ਪਹਿਲਾਂ ਆਪਣੇ ਦਰਾਸ ਦੌਰੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੈਂ ਇੰਨ੍ਹਾਂ ਕਹਿ ਸਕਦਾ ਹਾਂ ਕਿ ਜਵਾਨਾਂ ਲਈ ਜੋ ਕੁਝ ਵੀ ਹੋ ਸਕਦਾ ਹੋਵੇਗਾ, ਜ਼ਰੂਰ ਕਰਾਂਗੇ।