ਗਾਜ਼ੀਆਬਾਦ ‘ਚ ਭਾਜਪਾ ਨੇਤਾ ਤੋਮਰ ਦੀ ਹੱਤਿਆ

ਗਾਜ਼ੀਆਬਾਦ— ਜ਼ਿਲ੍ਹੇ ਦੇ ਮਸੂਰੀ ਥਾਣਾ ਖੇਤਰ ‘ਚ ਸ਼ਨੀਵਾਰ ਰਾਤ ਦੇਰ ਗਏ ਭਾਜਪਾ ਦੇ ਇਕ ਆਗੂ ਤੋਮਰ ਦੀ 5 ਬਦਮਾਸ਼ਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਲੋਕਾਂ ਵਲੋਂ ਦੱਸਣ ਮੁਤਾਬਕ ਇਕ ਸਕੂਟਰੀ ਤੇ ਕਾਰ ਰਾਹੀਂ ਆਏ ਉਕਤ ਬਦਮਾਸ਼ਾਂ ਨੇ ਸ਼ਹਿਰ ਦੇ ਸੰਜੇ ਨਗਰ ਇਲਾਕੇ ਵਿਚ ਤੋਮਰ ਦੀ ਹੱਤਿਆ ਕੀਤੀ। ਤੋਮਰ ਦੀ ਹੱਤਿਆ ਪਿੱਛੋਂ ਪਰਿਵਾਰਕ ਮੈਂਬਰਾਂ ਅਤੇ ਭਾਜਪਾ ਵਰਕਰਾਂ ਨੇ ਇਲਾਕੇ ਵਿਚ ਧਰਨਾ ਲਾ ਦਿੱਤਾ।ਜਿਸ ਦੌਰਾਨ ਕਤਲ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ।