ਸਿੱਧੂ ਦੇ ਅਸਤੀਫ਼ੇ ‘ਤੇ ਫੈਸਲੇ ਤੋਂ ਪਹਿਲਾਂ ਰੱਖੀ ਕੈਬਨਿਟ ਮੀਟਿੰਗ ਮੁਲਤਵੀ

ਪੰਜਾਬ ਮੰਤਰੀ ਮੰਡਲ ਦੀ ਭਲਕੇ ਯਾਨੀ ਕਿ ਵੀਰਵਾਰ ਨੂੰ ਰੱਖੀ ਗਈ ਬੈਠਕ ਹੁਣ ਨਹੀਂ ਹੋਵੇਗੀ। ਇਹ ਕੈਬਨਿਟ ਮੀਟਿੰਗ ਹੁਣ 18 ਜੁਲਾਈ ਦੀ ਬਜਾਏ 24 ਜੁਲਾਈ ਨੂੰ ਹੋਵੇਗੀ। ਆਉਂਦੇ ਬੁੱਧਵਾਰ ਤਕ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਬਾਰੇ ਵੀ ਕੋਈ ਫੈਸਲਾ ਹੋ ਜਾਵੇ।

ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਦੀ ਭਲਕੇ ਯਾਨੀ ਕਿ ਵੀਰਵਾਰ ਨੂੰ ਰੱਖੀ ਗਈ ਬੈਠਕ ਹੁਣ ਨਹੀਂ ਹੋਵੇਗੀ। ਇਹ ਕੈਬਨਿਟ ਮੀਟਿੰਗ ਹੁਣ 18 ਜੁਲਾਈ ਦੀ ਬਜਾਏ 24 ਜੁਲਾਈ ਨੂੰ ਹੋਵੇਗੀ। ਆਉਂਦੇ ਬੁੱਧਵਾਰ ਤਕ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਬਾਰੇ ਵੀ ਕੋਈ ਫੈਸਲਾ ਹੋ ਜਾਵੇ।

ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਪੰਜਾਬ ਦੇ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਚੁੱਕੇ ਹਨ। ਕੈਪਟਨ ਨੇ ਆਪਣੇ ਦਿੱਲੀ ਦੌਰੇ ਤੋਂ ਪਰਤ ਕੇ ਸਿੱਧੂ ਦੇ ਅਸਤੀਫ਼ੇ ‘ਤੇ ਫੈਸਲਾ ਲੈਣਾ ਸੀ, ਪਰ ਅੱਜ ਉਹ ਦੇਰੀ ਨਾਲ ਚੰਡੀਗੜ੍ਹ ਪਰਤੇ ਅਤੇ ਫੈਸਲਾ ਨਹੀਂ ਹੋ ਸਕਿਆ।

ਸ਼ਾਇਦ ਇਸ ਲਈ ਭਲਕੇ ਹੋਣ ਵਾਲੀ ਕੈਬਨਿਟ ਬੈਠਕ ਮੁਲਤਵੀ ਕਰ ਦਿੱਤੀ ਗਈ ਹੈ। ਹੁਣ ਅਗਲੀ ਮੀਟਿੰਗ ਵੇਲੇ ਪਤਾ ਲੱਗ ਜਾਵੇਗਾ ਕਿ ਪੰਜਾਬ ਦੀ ਵਜ਼ਾਰਤ ਵਿੱਚ 18 ਮੰਤਰੀ ਰਹਿੰਦੇ ਹਨ ਜਾਂ ਇਨ੍ਹਾਂ ਦੀ ਗਿਣਤੀ ਘੱਟ ਕੇ 17 ਰਹਿ ਸਕਦੀ ਹੈ।