ਦੰਤੇਵਾੜ ‘ਚ ਮੁੱਠਭੇੜ ਦੌਰਾਨ ਪੁਲਸ ਨੇ 2 ਨਕਸਲੀ ਕੀਤੇ ਢੇਰ

ਦੰਤੇਵਾੜ—ਛੱਤੀਸਗੜ੍ਹ ਦੇ ਦੰਤੇਵਾੜ ਜ਼ਿਲੇ ‘ਚ ਅੱਜ ਭਾਵ ਐਤਵਾਰ ਸਵੇਰਸਾਰ ਸੁਰੱਖਿਆ ਬਲਾਂ ਨਾਲ ਹੋਈ ਮੁੱਠਭੇੜ ਦੌਰਾਨ ਇਕ ਔਰਤ ਸਮੇਤ 2 ਨਕਸਲੀ ਮਾਰੇ ਗਏ ਹਨ। ਦੰਤੇਵਾੜ ਪੁਲਸ ਮੁਖੀ ਅਭਿਸ਼ੇਕ ਪੱਲਵ ਨੇ ਦੱਸਿਆ ਗੁਮਿਆਪਲ ਪਿੰਡ ਕੋਲ ਜੰਗਲੀ ਖੇਤਰ ‘ਚ ਉਸ ਸਮੇਂ ਮੁੱਠਭੇੜ ਸ਼ੁਰੂ ਹੋਈ, ਜਦੋਂ ਜ਼ਿਲਾ ਰਿਜ਼ਰਵ ਗਾਰਡ ਦੀ ਇੱਕ ਟੀਮ ਨਕਸਲ ਵਿਰੋਧੀ ਮੁਹਿੰਮ ਲਈ ਉੱਥੇ ਪਹੁੰਚੀ ਸੀ। ਪੱਲਵ ਨੇ ਦੱਸਿਆ ਕਿ ਮੁੱਠਭੇੜ ਵਾਲੇ ਸਥਾਨ ‘ਤੇ ਜਾਂਚ ਦੌਰਾਨ 2 ਲਾਸ਼ਾਂ ਅਤੇ ਹਥਿਆਰ ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਮਾਰੇ ਗਏ ਨਕਸਲੀਆਂ ਦੀ ਪਹਿਚਾਣ ਦੇਵਾ ਅਤੇ ਮਮਾਗਲੀ ਉਰਫ ਮੁਈ ਦੇ ਤੌਰ ‘ਤੇ ਹੋਈ ਹੈ। ਇਹ ਦੋਵੇਂ ਹੀ ਮਾਓਵਾਦੀਆਂ ਦੀ ਮਲੰਗੀਰ ਖੇਤਰ ਕਮੇਟੀ ਦੇ ਸਰਗਰਮ ਮੈਂਬਰ ਸਨ ਅਤੇ ਦੋਵਾਂ ‘ਚੇ 5-5 ਲੱਖ ਰੁਪਏ ਦਾ ਇਨਾਮ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਮਹਿਲਾ ਨਕਸਲੀ ਮੌਕੇ ‘ਤੇ ਗ੍ਰਿਫਤਾਰ ਕੀਤੀ ਗਈ, ਉਸ ਦੀ ਪਹਿਚਾਣ ਕੋਸੀ ਦੇ ਨਾਂ ‘ਤੇ ਹੋਈ ਹੈ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਤਲਾਸ਼ੀ ਮੁਹਿੰਮ ਜਾਰੀ ਹੈ।