ਝਾਰਖੰਡ ਦੇ ਮੁੱਖ ਮੰਤਰੀ ਰਘੂਵਰ ਦਾਸ ਦਾ ਟੀਚਾ ‘ਅਬ ਕੀ ਬਾਰ 65 ਪਾਰ’

ਰਾਂਚੀ — ਝਾਰਖੰਡ ਦੇ ਮੁੱਖ ਮੰਤਰੀ ਰਘੂਵਰ ਦਾਸ ਸੂਬੇ ਦੇ ਅਜਿਹੇ ਪਹਿਲੇ ਮੁੱਖ ਮੰਤਰੀ ਹੋਣ ਜਾ ਰਹੇ ਹਨ, ਜੋ ਆਪਣਾ 5 ਸਾਲ ਦਾ ਕਾਰਜਕਾਲ ਪੂਰਾ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਸਾਲ ਦੇ ਅਖੀਰ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਟੀਚਾ ਰੱਖਿਆ ਹੈ— ‘ਅਬ ਕੀ ਬਾਰ 65 ਪਾਰ’। ਸਾਲ 2014 ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੇ ਕੁੱਲ 81 ਸੀਟਾਂ ‘ਚੋਂ 42 ‘ਤੇ ਜਿੱਤ ਹਾਸਲ ਕੀਤੀ ਹੈ। ਭਾਜਪਾ ਦੇ ਸਹਿਯੋਗੀ ਦਲਾਂ ਨੇ ਇਸ ਸਾਲ ਸੰੰਪੰਨ ਹੋਈਆਂ ਲੋਕ ਸਭਾ ਚੋਣਾਂ ਵਿਚ 14 ਸੀਟਾਂ ‘ਚੋਂ 12 ਸੀਟਾਂ ‘ਤੇ ਜਿੱਤ ਦਾ ਝੰਡਾ ਲਹਿਰਾਇਆ ਸੀ।
ਝਾਰਖੰਡ ਦੇ ਮੁੱਖ ਮੰਤਰੀ ਦਾਸ ਨੇ ਇਕ ਇੰਟਰਵਿਊ ਵਿਚ ਕਿਹਾ, ”ਅਬ ਕੀ ਬਾਰ 65 ਪਾਰ’। ਇਸ ਵਿਚ ਜ਼ਰਾ ਵੀ ਸ਼ੱਕ ਦੀ ਗੁੰਜਾਇਸ਼ ਨਹੀਂ ਹੈ ਕਿ ਲੋਕ ਸਾਨੂੰ ਪੂਰਨ ਬਹੁਮਤ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਵਿਕਾਸ ਦੇ ਠੋਸ ਨੀਂਹ ਪੱਥਰ ਕਾਰਨ ਭਾਜਪਾ ਵਰਕਰ ਚੋਣਾਂ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਚਾਹੇ ਉਹ ਝਾਰਖੰਡ ਹੋਵੇ ਜਾਂ ਕੋਈ ਦੂਜੀ ਥਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਕਾਸ ਦੀ ਰਾਜਨੀਤੀ ਨੂੰ ਲੋਕਾਂ ਨੇ ਦੇਖਿਆ ਅਤੇ ਸਵੀਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਲੋਕ ਸਭਾ ਚੋਣਾਂ ਵਿਚ ਮਹਿਜ ਮਹਾਗਠਜੋੜ ਨੂੰ ‘ਸ਼ੀਸ਼ਾ’ ਦਿਖਾ ਦਿੱਤਾ। ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਦੀ ਰਾਜਨੀਤੀ ਨੇ ਉਨ੍ਹਾਂ ਨੂੰ ਹਰਾ ਦਿੱਤਾ। ਇਸ ਵਾਰ ਵੀ ਉਨ੍ਹਾਂ ਨੂੰ ਕਰਾਰ ਜਵਾਬ ਮਿਲੇਗਾ। ਉਹ ਸੂਬੇ ਦੇ ਪਹਿਲੇ ਅਜਿਹੇ ਮੁੱਖ ਮੰਤਰੀ ਵਜੋਂ ਤਮਗਾ ਹਾਸਲ ਕਰਨ ਵਾਲੇ ਹਨ, ਜਿਨ੍ਹਾਂ ਨੇ ਸੂਬੇ ਵਿਚ ਆਪਣਾ 5 ਸਾਲ ਦਾ ਕਾਰਜਕਾਲ ਪੂਰਾ ਕੀਤਾ ਹੋਵੇ। ਇੱਥੇ ਦੱਸ ਦੇਈਏ ਕਿ ਬਿਹਾਰ ਤੋਂ ਵੱਖ ਹੋ ਕੇ 15 ਨਵੰਬਰ 2000 ਨੂੰ ਅਕਸ ‘ਚ ਆਉਣ ਤੋਂ ਬਾਅਦ ਇੱਥੇ ਕੋਈ ਮੁੱਖ ਮੰਤਰੀ 5 ਸਾਲ ਤਕ ਅਹੁਦੇ ‘ਤੇ ਨਹੀਂ ਰਹਿ ਸਕਿਆ ਹੈ।