ਕਰਨਾਟਕ ‘ਚ ਬਾਗੀ ਵਿਧਾਇਕਾਂ ਨੂੰ ਪਾਰਟੀ ਸਮੇਤ ਵਿਰੋਧੀ ਪਾਰਟੀਆਂ ਲੱਗੀਆਂ ਮਨਾਉਣ

ਬੈਂਗਲੁਰੂ—ਕਰਨਾਟਕ ‘ਚ ਬਾਗੀ ਵਿਧਾਇਕਾਂ ਨੂੰ ਮਨਾਉਣ ਲਈ ਇੱਕ ਪਾਸੇ ਜਿੱਥੇ ਸੱਤਾਧਾਰੀ ਕਾਂਗਰਸ-ਜਨਤਾ ਦਲ (ਜੇ. ਡੀ. ਐੱਸ.) ਗਠਜੋੜ ਦੇ ਨੇਤਾ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ, ਉੱਥੇ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ ਦੇ ਨੇਤਾ ਵੀ ਸਰਕਾਰ ਨੂੰ ਡੇਂਗਣ ਦੀ ਕਸਰ ਨਹੀਂ ਛੱਡ ਰਹੇ ਹਨ। ਕਾਂਗਰਸ ਵਿਧਾਇਕ ਦਲ ਦੇ ਨੇਤਾ ਸਿੱਧਰਮਈਆ, ਜਲ ਮੰਤਰੀ ਡੀ. ਕੇ. ਸ਼ਿਵਕੁਮਾਰ ਅਤੇ ਸੂਬਾ ਕਾਂਗਰਸ ਦੇ ਪ੍ਰਧਾਨ ਦਿਨੇਸ਼ ਗੁੰਡ ਰਾਵ ਪਾਰਟੀ ਦੇ ਮੁੱਖ ਬਾਗੀ ਵਿਧਾਇਕ ਅਤੇ ਮੰਤਰੀ ਐੱਮ. ਟੀ. ਬੀ. ਨਾਗਰਾਜ ਨੂੰ ਮਨਾਉਣ ‘ਚ ਸਫਲ ਰਹੇ ਹਨ।
ਦੱਸਿਆ ਜਾਂਦਾ ਹੈ ਕਿ ਸ਼੍ਰੀ ਨਾਗਰਾਜ ਨੇ ਪਾਰਟੀ ‘ਚ ਬਣੇ ਰਹਿਣ ਦਾ ਵਾਅਦਾ ਕੀਤਾ ਹੈ। ਕਾਂਗਰਸ ਨੇਤਾਵਾਂ ਦੀ ਨਿਗਾਹਾਂ ਹੁਣ ਦੋ ਹੋਰ ਮੁੱਖ ਬਾਗੀ ਵਿਧਾਇਕਾਂ ਰਾਮਲਿੰਗਾ ਰੈੱਡੀ ਅਤੇ ਕੇ. ਸੁਧਾਕਰ ‘ਤੇ ਟਿਕੀਆਂ ਹੋਈਆ ਹਨ। ਕਾਂਗਰਸ ਦੇ ਪ੍ਰਬੰਧਕ ਅਤੇ ਨੇਤਾ ਹੁਣ ਇਨ੍ਹਾਂ ਦੋਵਾਂ ਵਿਧਾਇਕਾਂ ਨਾਲ ਸੰਪਰਕ ਸਥਾਪਿਤ ਕਰਨ ਦੇ ਯਤਨ ‘ਚ ਜੁੱਟੇ ਹੋਏ ਗਨ।
ਜ਼ਿਕਰਯੋਗ ਹੈ ਕਿ ਸ਼੍ਰੀ ਨਾਗਰਾਜ, ਸ਼੍ਰੀ ਰੈੱਡੀ ਅਤੇ ਸ਼੍ਰੀ ਸੁਧਾਕਰ ਵਿਧਾਨਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਵਾਲੇ 13 ਵਿਧਾਇਕਾਂ ‘ਚ ਸ਼ਾਮਲ ਹਨ। ਇਨ੍ਹਾਂ ‘ਚ ਕਾਂਗਰਸ ਦੇ 10 ਅਤੇ ਜੇ. ਡੀ. ਐੱਸ (ਐੱਸ) ਦੇ 3 ਵਿਧਾਇਕ ਸ਼ਾਮਲ ਹਨ।