ਕਰਨਾਲ: ਡਾਕਟਰ ਰਾਜੀਵ ਗੁਪਤਾ ਦੀ ਹੱਤਿਆ ਕਰਨ ਵਾਲੇ ਦੋਸ਼ੀ ਗ੍ਰਿਫਤਾਰ

ਹਰਿਆਣਾ ਦੇ ਕਰਨਾਲ ਸ਼ਹਿਰ ਡਾਕਟਰ ਰਾਜੀਵ ਗੁਪਤਾ ਦੇ ਹੱਤਿਆਕਾਂਡ ‘ਚ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਸ ਨੇ ਕਾਰਵਾਈ ਕਰਦੇ ਹੋਏ ਗੋਲੀਆਂ ਮਾਰ ਤੇ ਹੱਤਿਆ ਕਰਨ ਵਾਲੇ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਡਾਕਟਰ ਰਾਜੀਵ ਦੀ ਹੱਤਿਆ ਉਨ੍ਹਾਂ ਦੇ ਹੀ ਹਸਪਤਾਲ ਦੇ ਇੱਕ ਸਾਬਕਾ ਕਰਮਚਾਰੀ ਨੇ ਕੀਤੀ ਹੈ। ਉਸ ਨੇ ਪੂਰੀ ਵਾਰਦਾਤ ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਅੰਜ਼ਾਮ ਦਿੱਤਾ ਹੈ। ਇਸ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੀ ਡਾਕਟਰ ਰਾਜੀਵ ਦੇ ਪਰਿਵਾਰਿਕ ਮੈਂਬਰਾਂ ਨਾਲ ਮੁਲਾਕਾਤ ਕਰਨ ਪਹੁੰਚੇ।
ਦੱਸ ਦੇਈਏ ਕਿ ਸੀ. ਐੱਮ. ਸਿਟੀ ਕਰਨਾਲ ‘ਚ ਸ਼ਨੀਵਾਰ ਸ਼ਾਮ ਨੂੰ ਕਰਨਾਲ ਦੇ ਅੰਮ੍ਰਿਤਧਾਰਾ ਹਸਪਤਾਲ ਦੇ ਮਾਲਕ ਅਤੇ ਸੀਨੀਅਰ ਡਾਕਟਰ ਰਾਜੀਵ ਗੁਪਤਾ ਦੀ ਸੈਕਟਰ 16 ਚੌਕ ‘ਚ ਬਾਈਕ ਸਵਾਰ 3 ਬਦਮਾਸ਼ਾਂ ਨੇ ਸਰੇਆਮ ਗੋਲੀਆਂ ਮਾਰ ਤੇ ਹੱਤਿਆ ਕਰ ਦਿੱਤੀ। ਬਦਮਾਸ਼ਾਂ ਨੇ ਡਾਕਟਰ ‘ਤੇ 3 ਰਾਊਂਡ ਫਾਇਰ ਕੀਤੇ, ਜਿਸ ‘ਚੋਂ 2 ਫਾਇਰ ਉਨ੍ਹਾਂ ਦੀ ਛਾਤੀ ‘ਤੇ ਲੱਗਣ ਕਾਰਨ ਗੰਭੀਰ ਜ਼ਖਮੀ ਹੋਏ ਡਾਕਟਰ ਰਾਜੀਵ ਗੁਪਤਾ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਰਾਤ 8 ਵਜੇ ਉਨ੍ਹਾਂ ਦੀ ਮੌਤ ਹੋ ਗਈ।