ਵਾਰਾਣਸੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਵ ਸ਼ੁੱਕਰਵਾਰ ਕਾਂਸ਼ੀ ਦੌਰੇ ‘ਤੇ ਹਨ। ਇਸ ਦੌਰੇ ਦੌਰਾਨ ਭਾਜਪਾ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਪੇਸ਼ ਬਜਟ ਦੇ ਵਿਜ਼ਨ ਨੂੰ ਵੀ ਸਮਝਾਇਆ। ਉਨ੍ਹਾਂ ਨੇ ਦੱਸਿਆ ਕਿ ਦੇਸ਼ ‘ਚ ਹੁਣ 5 ਟ੍ਰਿਲੀਅਨ ਡਾਲਰ ਵਾਲੀ ਅਰਥ ਵਿਵਸਥਾ ਦੀ ਚਰਚਾ ਹੋ ਰਹੀ ਹੈ। ਦੱਸ ਦੇਈਏ ਕਿ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਅੱਜ ਪੀ. ਐੱਮ. ਨਰਿੰਦਰ ਮੋਦੀ ਪਹਿਲੀ ਵਾਰ ਅੱਜ ਕਾਸ਼ੀ ਦੌਰੇ ‘ਤੇ ਪਹੁੰਚੇ। ਇੱਥੇ ਪੀ. ਐੱਮ. ਮੋਦੀ ਨੇ ਭਾਜਪਾ ਦੇ ਰਾਸ਼ਟਰੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਪਾਰਟੀ ਵਰਕਰਾਂ ਨੂੰ ਸੰਬੋਧਿਤ ਕੀਤਾ। ਸ਼ਾਇਰੀ ਅੰਦਾਜ਼ ‘ਚ ਵਰਕਰਾਂ ਸਾਹਮਣੇ ਗੱਲ ਕਰਦੇ ਹੋਏ ਪੀ. ਐੱਮ. ਮੋਦੀ ਨੇ ਕਿਹਾ, ” ਉਹ ਜੋ ਸਾਹਮਣੇ ਮੁਸ਼ਕਿਲਾਂ ਦਾ ਅੰਬਾਰ ਹੈ, ਉਸੇ ਤੋਂ ਮੇਰੇ ਹੌਸਲਿਆਂ ਦੀ ਮੀਨਾਰ ਹੈ, ਚੁਣੌਤੀਆਂ ਦੇਖ ਕੇ ਘਬਰਾਉਣਾ ਕਿਉ, ਇਸੇ ‘ਚ ਤਾਂ ਲੁਕੀ ਉਮੀਦ ਆਪਾਰ ਹੈ।”
ਹਰ ਪਾਸੇ 5 ਟ੍ਰਿਲੀਅਨ ਅਰਥ ਵਿਵਸਥਾ ਦੀ ਗੂੰਜ—
ਪੀ ਐੱਮ. ਮੋਦੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਪੇਸ਼ ਹੋਏ ਬਜਟ ਸੰਬੰਧੀ ਹਰ ਪਾਸ ਇੱਕ ਸ਼ਬਦ ਦੀ ਗੂੰਜ ਹੈ, ਜੋ ਕਿ ‘5 ਟ੍ਰਿਲੀਅਨ ਡਾਲਰ ਇਕਾਨੋਮੀ’। ਚਾਰੇ ਪਾਸੇ ਇਸ ਦੀ ਚਰਚਾ ਚੱਲ ਰਹੀ ਹੈ। ਦੇਸ਼ ਭਰ ‘ਚ ਇਹ ਜ਼ਰੂਰੀ ਹੈ ਕਿ ਤੁਸੀਂ ਬਜਟ ਦੇ ਇਸ ਹਿੱਸੇ ਨੂੰ ਸਮਝੋ ਅਤੇ ਦੂਜਿਆਂ ਨੂੰ ਵੀ ਦੱਸੋ। ਅਜਿਹਾ ਇਸ ਲਈ ਕਿ ਕੁਝ ਲੋਕ ਸਾਡੀ ਤਾਕਤ ‘ਤੇ ਸ਼ੱਕ ਕਰ ਰਹੇ ਹਨ। ਉਹ ਕਹਿ ਰਹੇ ਹਨ ਕਿ ਇਹ ਭਾਰਤ ਲਈ ਮੁਸ਼ਕਿਲ ਟੀਚਾ ਹੈ ਪਰ ਮੈਂ ਜਾਣਦਾ ਹਾਂ ਕਿ ਹੌਸਲਾ ਹੈ ਤਾਂ ਸਭ ਕੁਝ ਸੰਭਵ ਹੈ।”
ਸ਼ਾਸ਼ਤਰੀ ਦੀ ਮੂਰਤੀ ਦਾ ਉਦਘਾਟਨ—
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਸਵੇਰਸਾਰ ਏਅਰਪੋਰਟ ‘ਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ 18 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ। ਇਸ ਦੌਰਾਨ ਪੀ. ਐੱਮ. ਮੋਦੀ ਦੇ ਨਾਲ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਢਾ ਅਤੇ ਸੂਬੇ ਦੇ ਸੀ. ਐੱਮ. ਯੋਗੀ ਅਦਿੱਤਿਆਨਾਥ ਅਤੇ ਪਾਰਟੀ ਸੂਬਾ ਪ੍ਰਧਾਨ ਡਾਂ. ਮਹੇਂਦਰਨਾਥ ਪਾਂਡੇ ਵੀ ਪਹੁੰਚੇ।
ਰੁੱਖ ਲਗਾਓ ਮੁਹਿੰਮ ਦੀ ਸ਼ੁਰੂਆਤ—
ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਮੂਰਤੀ ਦਾ ਉਦਘਾਟਨ ਕਰਨ ਤੋਂ ਬਾਅਦ ਪੀ. ਐੱਮ. ਮੋਦੀ ਨੇ ਹਰਹੂਆ ਸਥਿਤ ਪ੍ਰਾਇਮਰੀ ਸਕੂਲ ਕੈਂਪਸ ਪੰਚਕੋਸ਼ੀ ਮਾਰਗ ‘ਤੇ ਇੱਕ ਪਿੱਪਲ ਦਾ ਰੁੱਖ ਲਗਾ ਤੇ ਵਾਤਾਵਰਨ ਸੁਰੱਖਿਆ ਦਾ ਸੁਨੇਹਾ ਦਿੱਤਾ। ਇਸ ਦੇ ਨਾਲ ਯੂ. ਪੀ. ‘ਚ ਰੁੱਖ ਲਗਾਓ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਦੇ ਤਹਿਤ ਯੂ. ਪੀ. ‘ਚ 22 ਕਰੋੜ ਪੌਦੇ ਲਗਾਏ ਜਾਣਗੇ।