ਵੀ. ਕੇ. ਤਿਆਗੀ ਨੇ PNB ਦੇ ਚੀਫ ਵਿਜੀਲੈਂਸ ਅਫਸਰ ਦਾ ਅਹੁਦਾ ਸੰਭਾਲਿਆ

ਨਵੀਂ ਦਿੱਲੀ — ਪੰਜਾਬ ਨੈਸ਼ਨਲ ਬੈਂਕ ਦੇ ਚੀਫ ਵਿਜੀਲੈਂਸ ਅਧਿਕਾਰੀ ਦੇ ਰੂਪ ਵਿਚ ਵੀ. ਕੇ. ਤਿਆਗੀ ਨੇ ਆਪਣਾ ਕਾਰਜਕਾਲ ਸੰਭਾਲ ਲਿਆ ਹੈ। ਪੰਜਾਬ ਨੈਸ਼ਨਲ ਬੈਂਕ ਨਾਲ ਜੁੜਣ ਤੋਂ ਪਹਿਲਾਂ ਤਿਆਰੀ ਆਰਥਿਕ ਮਾਮਲਿਆਂ ਦੇ ਵਿਭਾਗ(ਡੀ.ਈ.ਏ.) ਦੇ ਨਿਰਦੇਸ਼ਕ ਅਹੁਦੇ ‘ਤੇ ਸਨ। ਬੈਂਕ ਨੇ ਬਿਆਨ ਵਿਚ ਕਿਹਾ ਕਿ ਆਰਥਿਕ ਮਾਮਲਿਆਂ ਦੇ ਵਿਭਾਗ ਵਿਚ ਰਹਿਣ ਦੇ ਦੌਰਾਨ ਉਹ ਪ੍ਰਤੱਖ ਵਿਦੇਸ਼ੀ ਨਿਵੇਸ਼ ਅਤੇ ਗਲੋਬਲ ਨਿਵੇਸ਼ ਨਾਲ ਜੁੜੇ ਨੀਤੀਗਤ ਮਾਮਲਿਆਂ ਨੂੰ ਦੇਖਦੇ ਸਨ। ਉਹ ਭਾਰਤੀ ਸਟੇਟ ਬੈਂਕ ਦੇ ਨਾਲ ਵੀ 35 ਸਾਲਾਂ ਤੱਕ ਜੁੜੇ ਰਹੇ। ਇਸ ਦੌਰਾਨ ਵੀ ਉਨ੍ਹਾਂ ਨੇ ਵੱਖ-ਵੱਖ ਅਹੁਦਿਆਂ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ।