ਮੰਗਾਂ ਨਾ ਪੂਰੀਆਂ ਹੋਣ ਕਾਰਨ ਟੀਚਰਾਂ ਨੇ ਕੀਤਾ CM ਖੱਟੜ ਦੇ ਆਵਾਸ ਦਾ ਘਿਰਾਓ

ਪੰਚਕੂਲਾ—ਹਰਿਆਣਾ ਦੇ ਪੰਚਕੂਲਾ ਜ਼ਿਲੇ ‘ਚ ਵੋਕੇਸ਼ਨਲ ਟੀਚਰਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਤਨਖਾਹਾਂ ‘ਚ ਵਾਧੇ ਸਮੇਤ ਕਈ ਹੋਰ ਮੰਗਾਂ ਨੂੰ ਲੈ ਕੇ ਲਗਾਤਾਰ ਧਰਨੇ ‘ਤੇ ਬੈਠੇ ਟੀਚਰਾਂ ਨੇ ਅੱਜ ਭਾਵ ਮੰਗਲਾਵਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਆਵਾਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਪੁਲਸ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਆਵਾਸ ਤੋਂ ਪਹਿਲਾਂ ਹੀ ਰੋਕ ਦਿੱਤਾ। ਵੱਡੀ ਗਿਣਤੀ ‘ਚ ਸੜਕਾਂ ‘ਤੇ ਉਤਰੇ ਵੋਕਸ਼ਨਲ ਟੀਚਰਾਂ ਨੇ ਕਈ ਥਾਵਾਂ ‘ਤੇ ਜਾਮ ਦੀ ਸਥਿਤੀ ਪੈਦਾ ਕਰ ਦਿੱਤੀ ਅਤੇ ਪੁਲਸ ਨੂੰ ਇਸ ਨਾਲ ਨਿਪਟਣ ਲਈ ਕਾਫੀ ਯਤਨ ਕਰਨੇ ਪਏ।
ਵੋਕਸ਼ਨ ਟੀਚਰ ਐਸੋਸੀਏਸ਼ਨ ਦੇ ਇਕ ਅਧਿਕਾਰੀ ਨੇ ਕਿਹਾ, ”ਅਧਿਆਪਕਾਂ ਦੀ ਮੰਗ ਜਾਇਜ ਹੈ। ਉਹ ਫੀਸ ਨੂੰ ਬਰਾਬਰ ਕਰਨ ਅਤੇ ਉਸ ‘ਚ ਵਾਧਾ ਕਰਨ ਦੀ ਮੰਗ ਕਰ ਰਹੇ ਹਨ ਫਿਲਹਾਲ ਹਰ ਮਹੀਨੇ ਜੋ 18,000 ਰੁਪਏ ਦਿੱਤੇ ਜਾ ਰਹੇ ਹਨ, ਉਸ ‘ਚ ਵੀ ਕਟੌਤੀ ਹੋ ਰਹੀ ਹੈ। ਇਸ ਤੋਂ ਇਲਾਵਾ ਹੁਣ ਨੌਕਰੀਆਂ ਵੀ ਸਥਾਈ ਨਹੀਂ ਹਨ।
ਵਿਰੋਧ ਕਰ ਰਹੇ ਟੀਚਰਾਂ ਦਾ ਦਾਅਵਾ ਹੈ ਕਿ ਕਈ ਵਾਰ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਹਿੱਤ ‘ਚ ਫੈਸਲਾ ਲਿਆ ਜਾਵੇਗਾ ਪਰ ਹੁਣ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ ਹੈ। ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਦਰਸ਼ਨ ਉਸ ਸਮੇਂ ਤੱਕ ਜਾਰੀ ਰਹੇਗਾ, ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਾਂ ਮੰਨੀਆਂ ਜਾਣਗੀਆਂ। ਪ੍ਰਦਰਸ਼ਨ ਕਰ ਰਹੇ ਵੋਕੇਸ਼ਨਲ ਟੀਚਰਾਂ ਨੇ 26,250 ਰੁਪਏ ਹਰ ਮਹੀਨੇ ਤਨਖਾਹ ਦੀ ਮੰਗ ਕੀਤੀ ਹੈ।