ਦੇਸ਼ ਦੀ ਅਨਮੋਲ ਜਾਇਦਾਦ ਨੂੰ ਕੌਡੀਆਂ ਦੇ ਭਾਅ ਵੇਚ ਰਹੀ ਸਰਕਾਰ : ਸੋਨੀਆ

ਨਵੀਂ ਦਿੱਲੀ— ਯੂ.ਪੀ.ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਲੋਕ ਸਭਾ ‘ਚ ਮੰਗਲਵਾਰ ਨੂੰ ਰਾਏਬਰੇਲੀ ਦੀ ਰੇਲ ਕੋਚ ਫੈਕਟਰੀ ਦੇ ਕੰਪਨੀਕਰਨ ਦਾ ਮੁੱਦਾ ਚੁੱਕ ਦੇ ਹੋਏ ਸਰਕਾਰ ‘ਤੇ ਚੁਨਿੰਦਾ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਲਈ ਸਰਕਾਰੀ ਕੰਪਨੀਆਂ ਨੂੰ ਸੰਕਟ ‘ਚ ਪਾਉਣ ਦਾ ਦੋਸ਼ ਲਗਾਇਆ। ਸੋਨੀਆ ਨੇ ਕਿਹਾ ਕਿ ਸਰਕਾਰ ਨੇ ਰੇਲਵੇ ਦੀਆਂ 6 ਇਕਾਈਆਂ ਦਾ ਕੰਪਨੀਕਰਨ ਕਰਨ ਦਾ ਫੈਸਲਾ ਕੀਤਾ ਹੈ। ਇਸ ‘ਚ ਰਾਏਬਰੇਲੀ ਦਾ ਮਾਰਡਨ ਕੋਚ ਰੇਲ ਫੈਕਟਰੀ ਵੀ ਸ਼ਾਮਲ ਹੈ। ਉਨ੍ਹਾਂ ਨੇ ਕਿਹਾ,”ਕੰਪਨੀਕਰਨ ਨਿੱਜੀਕਰਨ ਦੀ ਸ਼ੁਰੂਆਤ ਹੁੰਦੀ ਹੈ। ਇਹ ਦੇਸ਼ ਦੀ ਅਨਮੋਲ ਜਾਇਦਾਦ ਨੂੰ ਕੌਡੀਆਂ ਦੇ ਭਾਅ ਨਿੱਜੀ ਕੰਨਪੀਆਂ ਨੂੰ ਵੇਚਣ ਦੀ ਸ਼ੁਰੂਆਤ ਹੈ। ਹਜ਼ਾਰਾਂ ਲੋਕ ਬੇਰੋਜ਼ਗਾਰ ਹੋ ਜਾਂਦੇ ਹਨ।”
2 ਹਜ਼ਾਰ ਤੋਂ ਵਧ ਪਰਿਵਾਰਾਂ ਦਾ ਭਵਿੱਖ ਸੰਕਟ ‘ਚ
ਸੋਨੀਆ ਨੇ ਕਿਹਾ ਕਿ ਰਾਏਬਰੇਲੀ ਦੀ ਰੇਲ ਕੋਚ ਫੈਕਟਰੀ ਭਾਰਤੀ ਰੇਲ ਦਾ ਸਭ ਤੋਂ ਆਧੁਨਿਕ ਕਾਰਖਾਨਾ ਹੈ, ਜਿੱਥੇ ਸਭ ਤੋਂ ਸਸਤੇ ਅਤੇ ਚੰਗੇ ਕੋਚ ਬਣਦੇ ਹਨ। ਉੱਥੇ ਸਮਰੱਥਾ ਤੋਂ ਵਧ ਉਤਪਾਦਨ ਹੋ ਰਿਹਾ ਹੈ। ਕੰਪਨੀਕਰਨ ਨਾਲ 2 ਹਜ਼ਾਰ ਤੋਂ ਵਧ ਮਜ਼ਦੂਰਾਂ, ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਭਵਿੱਖ ਸੰਕਟ ‘ਚ ਹੈ। ਸੋਨੀਆ ਨੇ ਕਿਹਾ ਕਿ ਇਹ ਸਮਝਣਾ ਮੁਸ਼ਕਲ ਹੈ ਕਿ ਸਰਕਾਰ ਕਿਉਂ ਨਿੱਜੀਕਰਨ ਕਰਨਾ ਚਾਹੁੰਦੀ ਹੈ।
ਆਧੁਨਿਕ ਭਾਰਤ ਦੇ ਮੰਦਰ ਖਤਰੇ ‘ਚ ਹਨ
ਸਰਕਾਰ ਨੇ ਰੇਲ ਬਜਟ ਵੱਖ ਤੋਂ ਪੇਸ਼ ਕਰਨ ਦੀ ਪੁਰਾਣੀ ਪਰੰਪਰਾ ਨੂੰ ਖਤ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਇਸ ਲਈ ਕਿਸੇ ਨੂੰ ਵਿਸ਼ਵਾਸ ‘ਚ ਨਹੀਂ ਲਿਆ ਹੈ ਅਤੇ ਸਰਕਾਰ ਨੂੰ ਯਾਦ ਦਿਵਾਉਣਾ ਚਾਹੁੰਦੀ ਹਾਂ ਕਿ ਜਨਤਕ ਖੇਤਰਾਂ ਦਾ ਬੁਨਿਆਦੀ ਮਕਸਦ ਲੋਕ ਕਲਿਆਣ ਹੈ। ਪੰਡਤ ਨਹਿਰੂ ਨੇ ਜਨਤਕ ਉਦਯੋਗਾਂ ਨੂੰ ਆਧੁਨਿਕ ਭਾਰਤ ਦਾ ਮੰਦਰ ਕਿਹਾ ਸੀ ਅਤੇ ਅੱਜ ਇਸ ਤਰ੍ਹਾਂ ਦੇ ਮੰਦਰ ਖਤਰੇ ‘ਚ ਹਨ। ਅੱਜ ਕੁਝ ਖਾਸ ਪੂੰਜੀਪਤੀਆਂ ਨੂੰ ਫਾਇਦਾ ਪਹੁੰਚਾਉਣ ਲਈ ਅਜਿਹੇ ਉਦਯੋਗਾਂ ਨੂੰ ਸੰਕਟ ‘ਚ ਪਾ ਦਿੱਤਾ ਗਿਆ ਹੈ। ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐੱਚ.ਏ.ਐੱਲ.) ਅਤੇ ਬੀ.ਐੱਸ.ਐੱਨ.ਐੱਲ. ਨਾਲ ਕੀ ਹੋਇਆ ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਰੇਲ ਕੰਪਨੀਆਂ ਦੇ ਕੰਪਨੀਕਰਨ ਨੂੰ ਸਰਕਾਰ ਨੇ ਡੂੰਘਾ ਰਾਜ ਬਣਾ ਕੇ ਰੱਖਿਆ। ਉਨ੍ਹਾਂ ਨੇ ਕਿਹਾ ਕਿ ਜਨਤਕ ਖੇਤਰ ਦੀਆਂ ਸਾਰੀਆਂ ਕੰਪਨੀਆਂ ਦੀ ਰੱਖਿਆ ਕੀਤੀ ਜਾਵੇ।