ਸਵਾਦ ‘ਚ ਖੱਟਾ-ਮਿੱਠਾ ਅਨਾਨਾਸ ਯਾਨੀ ਪਾਈਨਐਪਲ ਹਰ ਮੌਸਮ ‘ਚ ਆਸਾਨੀ ਨਾਲ ਮਿਲ ਜਾਂਦਾ ਹੈ। ਗਰਮੀਆਂ ‘ਚ ਲੋਕ ਪਿਆਸ ਬੁਝਾਉਣ ਲਈ ਇਸ ਦਾ ਜੂਸ ਪੀਣਾ ਪਸੰਦ ਕਰਦੇ ਹਨ, ਪਰ ਸ਼ਾਇਦ ਹੀ ਕੋਈ ਜਾਣਦਾ ਹੋਵੇ ਕਿ ਇਹ ਸਿਹਤ ਲਈ ਕਿੰਨਾ ਫ਼ਾਇਦੇਮੰਦ ਹੈ। ਯਾਥਮਿਨ, ਵਾਇਟਾਮਿਨ, ਕੈਲਸ਼ੀਅਮ, ਪੋਟੈਸ਼ੀਅਮ, ਫ਼ਾਈਬਰ, ਐਂਟੀਔਕਸੀਡੈਂਟ, ਫ਼ਾਸਫ਼ੋਰਸ ਵਰਗੇ ਗੁਣਾਂ ਨਾਲ ਭਰਪੂਰ ਅਨਾਨਾਸ ਸਿਹਤ ਦੇ ਨਾਲ-ਨਾਲ ਕਈ ਬਿਊਟੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਨ ‘ਚ ਮਦਦਗਾਰ ਹੈ। ਅਸੀਂ ਤੁਹਾਨੂੰ ਪਾਈਨਐਪਲ ਦੇ ਕੁੱਝ ਅਜਿਹੇ ਹੀ ਫ਼ਾਇਦੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਆਪਣੀ ਡਾਇਟ ‘ਚ ਸ਼ਾਮਲ ਕਰ ਸਕਦੇ ਹੋ:
ਅਨਾਨਾਸ ਦੇ ਫ਼ਾਇਦੇ
ਮਜ਼ਬੂਤ ਇਮਊਨ ਸਿਸਟਮ: ਰੋਜ਼ਾਨਾ ਇੱਕ ਕਟੋਰੀ ਅਨਾਨਾਸ ਦਾ ਸੇਵਨ ਕਰਨ ਨਾਲ ਇਮਊਨ ਸਿਸਟਮ ਮਜ਼ਬੂਤ ਹੁੰਦਾ ਹੈ ਜਿਸ ਨਾਲ ਤੁਸੀਂ ਲੂ, ਫ਼ਲੂ, ਇਨਫ਼ੈਕਸ਼ਨ, ਸਰਦੀ-ਖ਼ਾਂਸੀ, ਬੁਖ਼ਾਰ ਵਰਗੀਆਂ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ।
ਬਲੱਡ ਸਰਕੂਲੈਸ਼ਨ ਨੂੰ ਵਧਾਏ: ਇਸ ‘ਚ ਬ੍ਰੋਮੇਲੈਨ, ਪੋਟੈਸ਼ੀਅਮ ਅਤੇ ਕੌਪਰ ਕਾਫ਼ੀ ਮਾਤਰਾ ‘ਚ ਹੁੰਦਾ ਹੈ ਜੋ ਬਲੱਡ ਸਰਕੂਲੈਸ਼ਨ ਵਧਾਉਣ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ ਦੇ ਸੇਵਨ ਨਾਲ ਸ਼ਰੀਰ ‘ਚ ਰੈੱਡ ਬਲੱਡ ਸੈਲਜ਼ ਅਤੇ ਔਕਸੀਜਨ ਦਾ ਫ਼ਲੋ ਵਧਦਾ ਹੈ।
ਭਾਰ ਘਟਾਉਂਦਾ ਹੈ ਅਨਾਨਾਸ: ਜੇਕਰ ਤੁਸੀਂ ਵੀ ਲਗਾਤਾਰ ਵਧਦੇ ਭਾਰ ਨੂੰ ਲੈ ਕੇ ਪਰੇਸ਼ਾਨ ਹੋ ਤਾਂ ਇਸ ਨੂੰ ਆਪਣੀ ਡਾਇਟ ‘ਚ ਸ਼ਾਮਲ ਕਰੋ। ਰੋਜ਼ਾਨਾ ਸਵੇਰੇ ਨਾਸ਼ਤੇ ‘ਚ ਇੱਕ ਕਟੋਰੀ ਅਨਾਨਾਸ ਖਾਓ ਜਾਂ ਇਸ ਦਾ ਜੂਸ ਪੀਓ। ਫ਼ਾਈਬਰ ਨਾਲ ਭਰਪੂਰ ਹੋਣ ਕਾਰਨ ਇਸ ਦਾ ਸੇਵਨ ਭੁੱਖ ਨੂੰ ਕੰਟਰੋਲ ਕਰਦਾ ਹੈ ਜਿਸ ਨਾਲ ਤੁਹਾਡਾ ਭਾਰ ਘੱਟ ਹੋ ਸਕਦਾ ਹੈ।
ਪਾਚਨ ਕਿਰਿਆ ਵਧਾਏ: ਫ਼ਾਈਬਰ ਅਤੇ ਐਂਟੀਔਕਸੀਡੈਂਟਸ ਦੀ ਭਰਪੂਰ ਮਾਤਰਾ ਹੋਣ ਕਾਰਨ ਅਨਾਨਾਸ ਦਾ ਸੇਵਨ ਪੇਟ ਨੂੰ ਤੰਦਰੁਸਤ ਰੱਖਦਾ ਹੈ। ਇਸ ਨਾਲ ਤੁਹਾਨੂੰ ਕਬਜ਼, ਐਸੀਡਿਟੀ (ਗੈਸ) ਵਰਗੀਆਂ ਪਰੇਸ਼ਾਨੀਆਂ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਸ ‘ਚ ਮੌਜੂਦ ਪ੍ਰੋਟੀਨ ਖਾਣਾ ਡਾਇਜੈਸਟ ਕਰਨ (ਭੋਜਨ ਪਚਾਉਣ) ‘ਚ ਵੀ ਮਦਦ ਕਰਦਾ ਹੈ।
ਦਿਲ ਨੂੰ ਰੱਖੇ ਤੰਦਰੁਸਤ: ਇਸ ‘ਚ ਐਂਟੀਔਕਸੀਡੈਂਟ ਗੁਣ ਹੁੰਦੇ ਹਨ ਜੋ ਕੋਲੈਸਟਰੋਲ ਦੇ ਪੱਧਰ ਨੂੰ ਸੰਤੁਲਿਤ ਰੱਖਣ ‘ਚ ਮਦਦ ਕਰਦੇ ਹਨ। ਇਹ ਦਿਲ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ।
ਹੱਡੀਆਂ ਨੂੰ ਕਰੇ ਮਜਬੂਤ: ਮੈਂਗਨੀਜ਼ ਹੱਡੀਆਂ ਨੂੰ ਸਵਸਥ ਰੱਖਣ ਲਈ ਬਹੁਤ ਜ਼ਰੂਰੀ ਤੱਤ ਹੈ ਜੋ ਅਨਾਨਾਸ ‘ਚ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇੱਕ ਕੱਪ ਅਨਾਨਾਸ ਸ਼ਰੀਰ ਨੂੰ 158 ਪ੍ਰਤਸ਼ਿਤ ਮੈਂਗਨੀਜ਼ ਪ੍ਰਦਾਨ ਕਰਦਾ ਹੈ ਜੋ ਹੱਡੀਆਂ ਦੀ ਮੁਰੰਮਤ ਕਰਨ ‘ਚ ਮਦਦ ਕਰਦਾ ਹੈ।
ਕੈਂਸਰ ਤੋਂ ਕਰੇ ਬਚਾਅ: ਅਨਾਨਾਸ ‘ਚ ਐਂਟੀਔਕਸੀਡੈਂਟ ਅਤੇ ਬ੍ਰੌਮੇਲਿਨ ਦੇ ਗੁਣ ਹੁੰਦੇ ਹਨ ਜੋ ਫ਼ਰੀ ਰੈਡੀਕਲਜ਼ ਨਾਲ ਲੜਨ ‘ਚ ਮਦਦ ਕਰਦੇ ਹਨ। ਇਹ ਕੋਸ਼ਿਕਾਵਾਂ ਨਸ਼ਟ ਹੋਣ ਤੋਂ ਵੀ ਰੋਕਣ ‘ਚ ਮਦਦਗਾਰ ਹੈ ਅਤੇ ਕਈ ਤਰ੍ਹਾਂ ਦੇ ਕੈਂਸਰਾਂ ਤੋਂ ਬਚਾਅ ਕਰਦਾ ਹੈ।
ਡਿਹਾਈਡ੍ਰੇਸ਼ਨ ਤੋਂ ਕਰੇ ਬਚਾਅ: ਗਰਮੀਆਂ ‘ਚ ਡਿਹਾਈਡ੍ਰੇਸ਼ਨ ਕਾਫ਼ੀ ਦੇਖਣ ਨੂੰ ਮਿਲਦੀ ਹੈ। ਅਜਿਹੇ ‘ਚ ਅਨਾਨਾਸ ਖਾਣ ਜਾਂ ਇਸ ਦਾ ਜੂਸ ਪੀ ਕੇ ਤੁਸੀਂ ਇਸ ਸਮੱਸਿਆ ਤੋਂ ਬਚ ਸਕਦੇ ਹੋ ਕਿਉਂਕਿ ਇਹ ਸ਼ਰੀਰ ‘ਚ ਪਾਣੀ ਦੀ ਕਮੀ ਨਹੀਂ ਹੋਣ ਦਿੰਦਾ।
ਅੱਖਾਂ ਦੀ ਰੌਸ਼ਨੀ ਨੂੰ ਵਧਾਉਂਦਾ ਹੈ: ਵਾਇਟਾਮਿਨ A-C ਅਤੇ ਬੀਟਾ ਕੈਰੋਟੀਨ ਨਾਲ ਭਰਪੂਰ ਹੋਣ ਕਾਰਨ ਇਸ ਦਾ ਸੇਵਨ ਅੱਖਾਂ ਨੂੰ ਤੰਦਰੁਸਤ ਰੱਖਣ ਅਤੇ ਅੱਖਾਂ ਦੀ ਰੌਸ਼ਨੀ ਨੂੰ ਵਧਾਉਣ ਲਈ ਮਦਦ ਕਰਦਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਇਸ ਦੇ ਸੇਵਨ ਨਾਲ ਮੋਤੀਆਬਿੰਦ ਵਰਗੀ ਸਮੱਸਿਆ ਤੋਂ ਵੀ ਬਚਿਆ ਜਾ ਸਕਦਾ ਹੈ।
ਸੂਰਜਵੰਸ਼ੀ