ਮੁਹੰਮਦ ਆਮਿਰ ਦੀ ਪ੍ਰਸ਼ੰਸਕਾ ਨੂੰ ਅਪੀਲ, ਗਾਲ੍ਹਾਂ ਨਾ ਕੱਢੋ

ਮੈਨਚੈਸਟਰ – ਭਾਰਤ ਖ਼ਿਲਾਫ਼ ਮੈਨਚੇਸਟਰ ‘ਚ ਖੇਡੇ ਗਏ ਵਰਲਡ ਕੱਪ ਮੁਕਾਬਲੇ ‘ਚ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਪਾਕਿਸਤਾਨ ਦੀ ਹਾਰ ਟਾਲਣ ‘ਚ ਨਾਕਾਮ ਰਹੇ ਪੇਸਰ ਮੁਹੰਮਦ ਆਮਿਰ ਨੇ ਪ੍ਰਸ਼ੰਸਕਾਂ ਨੂੰ ਕਿਹਾ ਹੈ ਕਿ ਉਹ ਸੋਸ਼ਲ ਮੀਡੀਆ ‘ਤੇ ਆਲੋਚਨਾ ਕਰਦੇ ਸਮੇਂ ਆਪਣੀ ਸੀਮਾਵਾਂ ਨਾ ਉਲੰਘਣ। ਭਾਰਤ ਖ਼ਿਲਾਫ਼ ਹਾਈਵੋਲਟੇਜ ਮੈਚ ‘ਚ 40 ਦੌੜਾਂ ਦੇ ਕੇ ਤਿੰਨ ਵਿਕਟਾਂ ਲੈਣ ਵਾਲੇ ਆਮਿਰ ਨੇ ਕਿਹਾ ਕਿ ਪ੍ਰਸ਼ੰਸਕਾਂ ਨੂੰ ਹਾਰ ਤੋਂ ਬਾਅਦ ਆਲੋਚਨਾ ਕਰਨ ਦਾ ਪੂਰਾ ਅਧਿਕਾਰ ਹੈ, ਪਰ ਉਨ੍ਹਾਂ ਨੂੰ ਖਿਡਾਰੀਆਂ ਲਈ ਅਪ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਆਮਿਰ ਨੇ ਟਵੀਟਰ ‘ਤੇ ਲਿੱਖਿਆ, ”ਕਿਰਪਾ ਕਰ ਕੇ ਖਿਡਾਰੀਆਂ ਲਈ ਗ਼ਲਤ ਸ਼ਬਦਾਂ ਦੀ ਵਰਤੋਂ ਨਾ ਕਰੋ। ਤੁਸੀਂ ਖਿਡਾਰੀਆਂ ਦੀ ਆਲੋਚਨਾ ਕਰੋ, ਉਸ ਲਈ ਤੁਸੀਂ ਆਜ਼ਾਦ ਹੋ। ਇੰਸ਼ਾਅਲਾਹ ਅਸੀਂ ਵਾਪਸੀ ਕਰਾਂਗੇ ਅਤੇ ਇਸ ਦੇ ਲਈ ਸਾਨੂੰ ਤੁਹਾਡੇ ਸਮਰਥਨ ਅਤੇ ਸਹਿਯੋਗ ਦੀ ਜ਼ਰੂਰਤ ਹੈ।”
ਓਲਡ ਟਰੈਫ਼ਰਡ ਮੈਦਾਨ ‘ਤੇ ਖੇਡੇ ਵਰਲਡ ਕੱਪ ਮੁਕਾਬਲੇ ‘ਚ ਭਾਰਤ ਨੇ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾਇਆ ਸੀ। ਇਹ ICC ਵਰਲਡ ਕੱਪ ‘ਚ ਭਾਰਤ ਦੀ ਪਾਕਿਸਤਾਨ ਦੇ ਖ਼ਿਲਾਫ਼ ਲਗਾਤਾਰ ਸੱਤਵੀਂ ਜਿੱਤ ਹੈ। ਇਸ ਹਾਰ ਤੋਂ ਬਾਅਦ ਦੁਨੀਆ ਭਰ ‘ਚ ਰਹਿ ਰਹੇ ਪਾਕਿਸਤਾਨੀਆਂ ਨੇ ਟੀਮ ਦੇ ਖਿਡਾਰੀਆਂ ਦੀ ਜੱਮ ਕੇ ਆਲੋਚਨਾ ਕੀਤੀ ਅਤੇ ਸੋਸ਼ਲ ਮੀਡੀਆ ਰਾਹੀਂ ਆਪਣਾ ਗੁਸਾ ਕੱਢਿਆ। ਇਸ ਨੂੰ ਲੈ ਕੇ ਖਿਡਾਰੀ ਕਾਫ਼ੀ ਦਬਾਅ ‘ਚ ਹਨ।

ਪਾਕਿਸਤਾਨ ‘ਚ ਹੋਰ ਜ਼ਲਾਲਤ ਦੇਖਣ ਲਈ ਤਿਆਰ ਰਹੋ, ਸਰਫ਼ਰਾਜ਼ ਨੇ ਟੀਮ ਨੂੰ ਕੀਤਾ ਸਾਵਧਾਨ
ਮੈਨਚੇਸਟਰ – ਭਾਰਤ ਕੋਲੋਂ ਹਾਰਨ ਤੋਂ ਬਾਅਦ ਆਲੋਚਨਾ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਕਪਤਾਨ ਸਰਫ਼ਰਾਜ਼ ਅਹਿਮਦ ਨੇ ਆਪਣੇ ਸਾਥੀ ਖਿਡਾਰੀਆਂ ਨੂੰ ਸਾਵਧਾਨ ਕੀਤਾ ਹੈ ਕਿ ਜੇਕਰ ਵਰਲਡ ਕੱਪ ਦੇ ਬਾਕੀ ਮੈਚਾਂ ‘ਚ ਉਹ ਆਪਣੇ ਪ੍ਰਦਰਸ਼ਨ ‘ਚ ਸੁਧਾਰ ਨਹੀਂ ਲਿਆਉਂਦੇ ਤਾਂ ਦੇਸ਼ ‘ਚ ਹੋਰ ਜ਼ਲਾਲਤ ਦਾ ਸਾਹਮਣਾ ਕਰਨ ਨੂੰ ਤਿਆਰ ਰਹਿਣ। ਭਾਰਤ ਕੋਲੋਂ ਵਰਲਡ ਕੱਪ ਮੈਚ ‘ਚ 89 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਪਾਕਿਸਤਾਨੀ ਕ੍ਰਿਕਟਰਾਂ ਨੂੰ ਪ੍ਰਸ਼ੰਸਕਾਂ ਅਤੇ ਸਾਬਕਾ ਖਿਡਾਰੀਆਂ ਤੋਂ ਆਲੋਚਨਾਵਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ। ਪਾਕਿਸਤਾਨ ਦੇ ਪੰਜ ਮੈਚਾਂ ‘ਚ ਤਿੰਨ ਹੀ ਅੰਕ ਹਨ। ਸਰਫ਼ਰਾਜ਼ ਨੇ ਕਿਹਾ ਕਿ ਜੇਕਰ ਇਹੀ ਪ੍ਰਦਰਸ਼ਨ ਜਾਰੀ ਰਿਹਾ ਤਾਂ ਪਾਕਿਸਤਾਨ ‘ਚ ਉਨ੍ਹਾਂ ਨੂੰ ਹੋਰ ਬੇਇੱਜ਼ਤੀ ਦੇਖਣੀ ਪੈ ਸਕਦੀ ਹੈ।
ਉਨ੍ਹਾਂ ਨੇ ਦਾ news.com.pk ‘ਤੇ ਕਿਹਾ, ”ਜੇਕਰ ਕੋਈ ਸੋਚਦਾ ਹੈ ਕਿ ਮੈਂ ਘਰ ਇਕੱਲਿਆਂ ਪਰਤਣਾ ਹੈ ਤਾਂ ਮੈਂ ਸਭ ਨੂੰ ਚੇਤੇ ਕਰਵਾਉਣ ਚਾਹੰਦਾਂ ਕਿ ਪਾਕਿਸਤਾਨ ਅਸੀਂ ਸਾਰਿਆਂ ਨੇ ਹੀ ਵਾਪਸ ਜਾਣੈ ਅਤੇ ਰਿਆਇਆ ਦਾ ਗੁੱਸੇ ਦਾ ਸਭ ਨੂੰ ਪਤੈ।” ਉਸ ਨੇ ਅੱਗੇ ਕਿਹਾ, ”ਖ਼ਰਾਬ ਪ੍ਰਦਰਸ਼ਨ ਨੂੰ ਭੁੱਲਾ ਕੇ ਬਾਕੀ ਚਾਰ ਮੈਚਾਂ ‘ਚ ਚੰਗਾ ਖੇਡਣਾ ਹੋਵੇਗਾ। ਪਾਕਿਸਤਾਨ ਨੂੰ ਹੁਣ 23 ਜੂਨ ਨੂੰ ਦੱਖਣੀ ਅਫ਼ਰੀਕਾ ਨਾਲ ਖੇਡਣਾ ਹੈ।