ਪਾਕਿਸਤਾਨੀ ਮੀਡੀਆ ‘ਤੇ ਭੜਕਿਆ ਸ਼ੋਏਬ ਮਲਿਕ, ਦਿੱਤਾ ਟ੍ਰੋਲਜ਼ ਨੂੰ ਕਰਾਰਾ ਜਵਾਬ

ICC ਵਰਲਡ ਕੱਪ ‘ਚ ਭਾਰਤ ਤੋਂ ਮਿਲੀ 89 ਦੌੜਾਂ ਦੀ ਕਰਾਰੀ ਹਾਰ ਤੋਂ ਬਾਅਦ ਪਾਕਿਸਤਾਨ ਟੀਮ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਹੈ। ਜਿੱਥੇ ਪਾਕਿ ਟੀਮ ਦੇ ਫ਼ੈਨਜ਼ ਹਾਰ ਨੂੰ ਪਚਾ ਨਹੀਂ ਪਾ ਰਹੇ ਹਨ ਉੱਥੇ ਮੀਡੀਆ ਵੀ ਹੱਥ ਧੋ ਕੇ ਖਿਡਾਰੀਆਂ ਦੇ ਪਿੱਛੇ ਪਿਆ ਹੋਇਐ। ਇਸ ‘ਚ ਸਭ ਤੋਂ ਜ਼ਿਆਦਾ ਮੁਸ਼ਕਿਲ ਸ਼ੋਏਬ ਮਲਿਕ ਦੀ ਪੇਸ਼ ਆਉਂਦੀ ਦਿਖਾਈ ਦੇ ਰਹੀ ਹੈ। ਇੱਕ ਤਾਂ ਉਹ ਮੈਚ ‘ਚ ਖਾਤਾ ਖੋਲ੍ਹੇ ਬਿਨਾਂ ਆਊਟ ਹੋ ਗਿਆ ਸੀ, ਦੂਜਾ ਉਸ ਦਾ ਇੱਕ ਵਿਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਫ਼ਿਰ ਕੀ ਸੀ ਉਨ੍ਹਾਂ ਨੂੰ ਇਸ ਦਾ ਜਵਾਬ ਦੇਣ ਲਈ ਮਲਿਕ ਨੂੰ ਟਵੀਟ ਤਕ ਕਰਨਾ ਪਿਆ।
ਦੁਖਦ ਹੈ ਮੈਨੂੰ ਸਫ਼ਾਈ ਦੇਣੀ ਪੈ ਰਹੀ ਹੈ
ਆਪਣੇ ਆਪ ਨੂੰ ਟ੍ਰੋਲ ਕੀਤੇ ਜਾਣ ‘ਤੇ ਸ਼ੋਏਬ ਮਲਿਕ ਨੇ ਪਾਕਿਸਤਾਨੀ ਮੀਡੀਆ ਦੀ ਭਰੋਸੇਯੋਗਤਾ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਦੁੱਖ ਹੈ ਕਿ ਮੈਨੂੰ ਸਫ਼ਾਈ ਦੇਣੀ ਪੈ ਰਹੀ ਹੈ। ਉਸ ਨੇ ਲਿੱਖਿਆ – ”ਪਾਕਿ ਮੀਡੀਆ ਕਦੋਂ ਆਪਣੀ ਭਰੋਸੇਯੋਗਤਾ ਲਈ ਜਵਾਬਦੇਹ ਹੋਵੇਗਾ? ਇੰਟਰਨੈਸ਼ਨਲ ਕ੍ਰਿਕਟ’ਚ 20 ਤੋਂ ਜ਼ਿਆਦਾ ਸਾਲ ਤੱਕ ਆਪਣੇ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਇਹ ਦੁਖਦ ਹੈ ਕਿ ਮੈਨੂੰ ਆਪਣੇ ਵਿਅਕਤੀਗਤ ਜੀਵਨ ਨਾਲ ਜੁੜੀਆਂ ਚੀਜ਼ਾਂ ਨੂੰ ਲੈ ਕੇ ਸਪਸ਼ਟਿਕਰਨ ਦੇਣਾ ਪਿਆ ਰਿਹਾ ਹੈ। ਇਹ ਵਿਡੀਓ 13 ਜੂਨ ਦਾ ਹੈ ਨਾ ਕਿ 15 ਜੂਨ ਦਾ।
ਇੱਥੇ ਵਰਣਨਯੋਗ ਹੈ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਵੀਡੀਓ ਵਿੱਚ ਸ਼ਏਬ, ਉਸ ਦੀ ਪਤਨੀ ਸਾਨੀਆ ਮਿਰਜ਼ਾ, ਉਨ੍ਹਾਂ ਦਾ ਬੇਟਾ ਅਤੇ ਕੁੱਝ ਦੋਸਤ ਇੱਕ ਬਾਰ ਵਿੱਚ ਡਿਨਰ ਕਰ ਰਹੇ ਸਨ। ਦੱਸ ਦੇਈਏ ਕਿ 16 ਜੂਨ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚ ਸੀ ਅਤੇ ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਹ ਵਿਡੀਓ ਮੈਚ ਤੋਂ ਠੀਕ ਪਹਿਲਾਂ ਵਾਲੀ ਰਾਤ ਮਤਲਬ 15 ਜੂਨ ਨੂੰ ਰਿਕੌਰਡ ਕੀਤਾ ਗਿਆ ਸੀ।
ਕ੍ਰਿਪਾ ਕਰੇ ਕੇ ਮੇਰੇ ਪਰਿਵਾਰ ਨੂੰ ਨਾ ਘਸੀਟੋ
ਉਸ ਨੇ ਆਪਣੇ ਦੂਜੇ ਟਵੀਟ ‘ਚ ਮੀਡੀਆ ਅਤੇ ਟ੍ਰੋਲ ਨੂੰ ਉਸ ਦੇ ਪਰਿਵਾਰ ਨੂੰ ਕਿਸੇ ਵੀ ਚਰਚਾ ‘ਚ ਨਾ ਘਸੀਟਣ ਦੀ ਬੇਨਤੀ ਕੀਤੀ ਹੈ। ਉਸ ਨੇ ਲਿੱਖਿਆ – ”ਮੈਂ ਸਾਰੇ ਮੀਡੀਆ ਅਤੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਪਰਿਵਾਰ ਦਾ ਸਨਮਾਨ ਬਣਾਈ ਰੱਖੋ। ਉਨ੍ਹਾਂ ਨੂੰ ਇਸ ਤਰਾਂ ਦੀ ਨੀਚਤਾਪੂਰਨ ਚਰਚਾਵਾਂ ‘ਚ ਨਾ ਘਸੀਟੋ। ਇਹ ਚੰਗੀ ਗੱਲ ਨਹੀਂ। ਦੱਸ ਦੇਈਏ ਕਿ ਪਾਕਿਸਤਾਨ ਦੀ ਹਾਰ ਤੋਂ ਬਾਅਦ ਤੋਂ ਹੀ ਸੋਸ਼ਲ ਮੀਡੀਆ ਅਤੇ ਰੈਗੁਲਰ ਮੀਡੀਆ, ਦੋਹਾਂ ‘ਤੇ ਲੋਕਾਂ ਨੇ ਸ਼ੋਏਬ ਦੀ ਪਤਨੀ ਅਤੇ ਭਾਰਤੀ ਟੈਨਿਸ ਸਟਾਰ ਸਾਨਿਆ ਮਿਰਜ਼ਾ ਨੂੰ ਜੱਮ ਕੇ ਟਰੋਲ ਕਰ ਰਹੇ ਹਨ।
PCB ਨੇ ਵੀ ਦਿੱਤੀ ਸੀ ਸਫ਼ਾਈ
ਦੂਜੀ ਪਾਸੇ ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਇਸ ਵਾਇਰਲ ਵਿਡੀਓ ਨੂੰ ਲੈ ਕੇ ਕਿਹਾ ਕਿ ICC ਵਰਲਡ ਕੱਪ ‘ਚ ਭਾਰਤ ਖਿਲਾਫ਼ ਮੁਕਾਬਲੇ ਤੋਂ ਪਹਿਲਾਂ ਟੀਮ ਦੇ ਸਾਰੇ ਖਿਡਾਰੀ ਰਾਤ ਦੀ ਸਮਾਂ ਸੀਮਾ ਤੋਂ ਪਹਿਲਾਂ ਆਪਣੇ ਹੋਟਲ ਦੇ ਕਮਰੇ ‘ਚ ਮੌਜੂਦ ਸਨ। ਸੋਸ਼ਲ ਮੀਡੀਆ ‘ਤੇ ਵਾਇਰਲ ਵਿਡੀਓ ‘ਚ ਹਾਲਾਂਕਿ ਦਾਅਵਾ ਕੀਤਾ ਗਿਆ ਕਿ ਪਾਕਿਸਤਾਨੀ ਖਿਡਾਰੀ ਮੁਕਾਬਲੇ ਤੋਂ ਪਹਿਲਾਂ ਦੇਰ ਰਾਤ ਤਕ ਹੋਟਲ ਤੋਂ ਬਾਹਰ ਸਨ। ਮੈਦਾਨ ‘ਤੇ ਕਪਤਾਨ ਸਰਫ਼ਰਾਜ਼ ਅਹਿਮਦ ਦਾ ਉਬਾਸੀ ਲੈਣਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।